ਮਾਘੀ ਮੇਲੇ ‘ਤੇ ਵਿਸ਼ੇਸ਼,ਮਾਘੀ ਸਿੱਖ ਸਮੁਦਾਇ ਦਾ ਇਤਿਹਾਸਿਕ ਪੁਰਬ

0 minutes, 7 seconds Read

ਅੱਜ ਸਮੁੱਚੇ ਦੇਸ਼ ਭਰ ‘ਚ ਮਾਘੀ ਦਾ ਮੇਲਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਦੀ ਸਿੱਖ ਇਤਿਹਾਸ ‘ਚ ਬਹੁਤ ਮਹੱਤਤਾ ਹੈ।ਅੱਜ ਦੇ ਦਿਨ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਜੀ (Shri Muktsar Sahib Ji) ਦੇ ਪਾਵਨ ਸਰੋਵਰ ‘ਚ ਇਸ਼ਨਾਨ ਕਰਕੇ ਆਪਣੀ ਹਾਜ਼ਰੀ ਗੁਰੂ ਚਰਨਾ ‘ਚ ਲਗਵਾ ਰਹੇ ਹਨ। ਉੱਥੇ ਹੀ ਪੰਜਾਬ ਭਰ ਚੋਂ ਵੱਖ-ਵੱਖ ਅਸਥਾਨਾਂ ‘ਤੇ ਮਾਘੀ ਨੂੰ ਸਮਰਪਿਤ ਬਹੁਤ ਵੱਡੇ ਪੱਧਰ ‘ਤੇ ਸਮਾਗਮ ਉਲੀਕੇ ਜਾ ਰਹੇ ਹਨ। ਇਸ ਦੇ ਨਾਲ ਹੀ ਸੰਗਤਾਂ ਨੇੜਲੇ ਗੁਰਧਾਮਾ ‘ਚ ਜਾ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹੀਆਂ ਹਨ।ਸਿੱਖ ਇਤਿਹਾਸ ਅਨੁਸਾਰ ਬਿਕਰਮੀ ਸੰਮਤ 1761 ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Tenth Patshah Shri Guru Gobind Singh Ji) ਕਿਲ੍ਹਾ ਅਨੰਦਪੁਰ ਸਾਹਿਬ ਵਿਖੇ ਮੁਗ਼ਲ ਫ਼ੌਜਾਂ ਨਾਲ ਜੰਗ ਲੜ ਰਹੇ ਸਨ। ਕਿਲ੍ਹੇ ਵਿੱਚ ਰਾਸ਼ਨ-ਪਾਣੀ ਖ਼ਤਮ ਹੋ ਰਿਹਾ ਸੀ। 40 ਸਿੱਖ ਯੋਧਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਭੁੱਖੇ-ਪਿਆਸੇ ਨਹੀਂ ਲੜ ਸਕਦੇ। ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਵੇਦਾਵਾ ਲਿਖ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਨਹੀਂ ਅਤੇ ਅਸੀਂ ਉਨ੍ਹਾਂ ਦੇ ਚੇਲੇ ਨਹੀਂ ਹਾਂ। ਸਿੰਘਾਂ ਨੇ ਉਪਰੋਕਤ ਪੰਕਤੀਆਂ ਲਿਖ ਕੇ ਗੁਰੂ ਜੀ ਨੂੰ ਦਿੱਤੀਆਂ ਅਤੇ ਆਪਣੇ ਘਰ ਚਲੇ ਗਏ। ਕੁਝ ਦਿਨਾਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਚਲੇ ਗਏ, ਜਿੱਥੇ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਮੁਗਲ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਗੁਰੂ ਜੀ ਨੇ ਉਥੋਂ ਖਿਦਰਾਣੇ ਦੀ ਢਾਬ ਨੇੜੇ ਉੱਚੀ ਰੇਤਲੀ ਟਿੱਬੀ ‘ਤੇ ਡੇਰਾ ਲਾਇਆ।ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਛੱਡ ਕੇ ਘਰ ਪਰਤੇ 40 ਸਿੰਘਾਂ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਹੁਤ ਕੋਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਮੁਸੀਬਤ ਦੇ ਵੇਲੇ ਗੁਰੂ ਜੀ ਦਾ ਸਾਥ ਨਹੀਂ ਛੱਡਣਾ ਚਾਹੀਦਾ ਸੀ | ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਨੇ ਕਿਹਾ ਸੀ ਕਿ ਤੁਸੀਂ ਸਾਰੇ ਘਰ ਬੈਠੋ, ਅਸੀਂ ਗੁਰੂ ਜੀ ਦੀ ਫੌਜ ਬਣ ਕੇ ਜੰਗ ਵਿੱਚ ਜਾਂਦੇ ਹਾਂ। ਪਰਿਵਾਰ ਵਾਲਿਆਂ ਦੇ ਤਾਅਨੇ ਸੁਣ ਕੇ ਮਾਈ ਭਾਗੋ ਦੀ ਅਗਵਾਈ ਵਿਚ 40 ਸਿੰਘ ਗੁਰੂ ਜੀ ਦੀ ਭਾਲ ਵਿਚ ਵਾਪਸ ਚਲੇ ਗਏ। ਲੱਭਦੇ-ਲੱਭਦੇ ਇਹ ਸਿੰਘ ਖਿਦਰਾਣੇ ਪਹੁੰਚ ਗਏ ਅਤੇ ਉੱਥੇ ਉਨ੍ਹਾਂ ਨੇ ਆਪਣਾ ਡੇਰਾ ਲਾ ਲਿਆ। ਗੁਰੂ ਜੀ ਦਾ ਪਿੱਛਾ ਕਰਦੇ ਹੋਏ ਜਦੋਂ ਮੁਗ਼ਲ ਫ਼ੌਜ ਵੀ ਖਿਦਰਾਣੇ ਪਹੁੰਚੀ ਤਾਂ ਉਨ੍ਹਾਂ ਨੇ ਉਥੇ ਝਾੜੀਆਂ ‘ਤੇ ਸਿੰਘਾਂ ਦੇ ਸੁੱਕਦੇ ਕੱਪੜੇ ਵੇਖ ਕੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਦੀ ਫ਼ੌਜ ਨੇ ਇੱਥੇ ਤੰਬੂ ਲਾਏ ਹੋਏ ਹਨ। ਇਹ ਸੋਚ ਕੇ ਮੁਗ਼ਲ ਫ਼ੌਜ ਨੇ 40 ਸਿੰਘਾਂ ਉੱਤੇ ਹਮਲਾ ਕਰ ਦਿੱਤਾ। 40 ਸਿੰਘ ਯੋਧਿਆਂ ਨੇ ਵੀ ਭੁੱਖੇ ਸ਼ੇਰ ਵਾਂਗ ਹਰ ਪਾਸਿਓਂ ਮੁਗਲਾਂ ‘ਤੇ ਹਮਲਾ ਕਰ ਦਿੱਤਾ। ਇਸ ਜੰਗ ਵਿੱਚ 39 ਸ਼ੇਰ ਸ਼ਹੀਦ ਹੋ ਗਏ।

Similar Posts

Leave a Reply

Your email address will not be published. Required fields are marked *