Latest NewsNews ਭਿਖਾਰੀਆਂ ਦਾ ਹੋਵੇਗਾ DNA ਟੈਸਟ, ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ By Admin 0 minutes, 0 seconds Read ਛੋਟੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲਿਆਂ ਖਿਲਾਫ਼ ਹੁਣ ਪੰਜਾਬ ਸਰਕਾਰ ਵੱਡੀ ਕਾਰਵਾਈ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਹੁਣ ਉਨ੍ਹਾਂ ਬੱਚਿਆਂ ਦੇ ਡੀਐਨਏ ਟੈਸਟ ਕਰਵਾਏਗੀ ਤਾਂ ਜੋ ਪਤਾ ਚੱਲ ਸਕੇ ਉਹ ਉਨ੍ਹਾਂ ਭਿਖਾਰੀਆਂ ਦੇ ਬੱਚੇ ਹਨ ਜਾਂ ਨਹੀਂ। ਇਸ ਨਾਲ ਪੰਜਾਬ ਸਰਕਾਰ ਇਸ ਗਿਰੋਹ ਨੂੰ ਤੋੜਣ ਦੀ ਪਲਾਨਿੰਗ ਕਰ ਰਹੀ ਹੈ। ਜੀਵਨਜਯੋਤੀ 2 ਲਾਗੂ ਕਰਨ ਲਈ ਹਿਦਾਇਤਾਂ ਜਾਰੀ ਕਰ ਦਿੱਤੀ ਹਨ। ਇਸ ਤੋਂ ਪਹਿਲਾਂ ਪੰਜਾਬ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਭੀਖ ਮੰਗਣ ਐਕਟ ਵਿੱਚ ਸੋਧ ਕਰੇਗੀ। ਇਸ ਨਾਲ ਭੀਖ ਮੰਗਣ ਵਾਲੇ ਗਿਰੋਹ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਮੰਤਰੀ ਬਲਬੀਰ ਕੌਰ ਨੇ ਕਿਹਾ ਸੀ ਕਿ ਪੰਜਾਬ ਭੀਖ ਮੰਗਣ ਰੋਕਥਾਮ ਐਕਟ, 1971 ਵਿੱਚ ਸੋਧ ਕੀਤੀ ਜਾਵੇਗੀ ਤਾਂ ਜੋ ਲਾਲ ਬੱਤੀਆਂ ਅਤੇ ਹੋਰ ਚੌਰਾਹਿਆਂ ‘ਤੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਗਿਰੋਹਾਂ ਨੂੰ ਚਲਾਉਣ ਵਾਲਿਆਂ ‘ਤੇ ਭਾਰੀ ਸਜ਼ਾਵਾਂ ਲਗਾਈਆਂ ਜਾ ਸਕਣ।
Latest NewsNews ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਰੋਡਵੇਜ਼ ਅਤੇ PRTC ਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਪਾਲਿਸੀ ‘ਤੇ ਏ.ਜੀ ਪੰਜਾਬ ਨਾਲ ਕੀਤੀ ਚਰਚਾ By Admin 17 February 202517 February 2025
Latest NewsNews ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਜ਼ਾਰਤ ਦਾ ਇਕ ਹੋਰ ਉਦਯੋਗ ਪੱਖੀ ਫੈਸਲਾ By Admin 24 April 202524 April 2025