ਮਾਨਸਾ, 31 ਜੁਲਾਈ 2025: ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਨੌਜਵਾਨ ਕੋਮਲਦੀਪ ਸਿੰਘ ਨੇ ਯੂਜੀਸੀ ਨੈਟ (ਇੰਗਲਿਸ਼) ਦੀ ਪ੍ਰੀਖਿਆ ਪਾਸ ਕਰਕੇ ਆਪਣੀ ਮਜ਼ਦੂਰ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਕੋਮਲਦੀਪ ਸਿੰਘ ਨੇ ਦੱਸਿਆ ਕਿ ਉਹ ਇੱਕ ਅਧਿਆਪਕ ਬਣਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਬੀਐਡ ਕਰਕੇ ਅਧਿਆਪਕ ਯੋਗਤਾ ਦਾ ਟੈਸਟ ਵੀ ਪਾਸ ਕੀਤਾ ਹੋਇਆ ਹੈ |
ਕੋਮਲਦੀਪ ਨੇ ਦੱਸਿਆ ਕਿ ਯੂਜੀਸੀ ਨੈਟ ਕਲੀਅਰ ਕਰਨ ਦਾ ਸੁਪਨਾ ਸੀ ਅਤੇ ਬਿਨਾਂ ਕਿਸੇ ਕੋਚਿੰਗ ਤੋਂ ਸੈਲਫ ਸਟੱਡੀ ਕਰਕੇ ਯੂਜੀਸੀ ਨੈਟ ਵੀ ਪਾਸ ਕਰ ਲਿਆ | ਕੋਮਲਦੀਪ ਨੇ ਦੱਸਿਆ ਕਿ ਉਹ ਕਾਲਜ ਦੇ ‘ਚ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਘਰ ਆ ਕੇ ਘਰ ਦੇ ‘ਚ ਬੱਕਰੀਆਂ ਨੂੰ ਚਾਰਨ ਦੇ ਲਈ ਖੇਤਾਂ ਦੇ ‘ਚ ਲੈ ਜਾਂਦਾ ਅਤੇ ਖੁਦ ਪੜ੍ਹਾਈ ਵੀ ਕਰਦਾ ਰਹਿੰਦਾ ਸੀ |
ਕੋਮਲਦੀਪ ਦਾ ਸੁਪਨਾ ਇੱਕ ਸੀ ਕਿ ਆਪਣੇ ਮਜ਼ਦੂਰ ਮਾਪਿਆਂ ਦੇ ਸਿਰ ਤੋਂ ਮਜ਼ਦੂਰੀ ਦਾ ਬੋਝ ਲਾਉਣਾ ਅਤੇ ਖੁਦ ਇੱਕ ਅਧਿਆਪਕ ਬਣ ਕੇ ਆਪਣੇ ਮਾਪਿਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਵਾਉਣਾ ਸੀ | ਉਨ੍ਹਾਂ ਦੱਸਿਆ ਕਿ ਜਦੋਂ ਯੂਜੀਸੀ ਨੈਟ ਦਾ ਨਤੀਜਾ ਆਇਆ ਤਾਂ ਸ਼ਾਮ ਦੇ ਸਮੇਂ ਪਰਿਵਾਰ ਖਾਣਾ ਖਾ ਰਿਹਾ ਸੀ, ਪਰ ਜਦੋਂ ਨਤੀਜਾ ਪਾਸ ਦਾ ਦੇਖਿਆ ਤਾਂ ਸਭ ਨੇ ਖਾਣਾ ਛੱਡ ਦਿੱਤਾ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।