ਚੰਡੀਗੜ੍ਹ ‘ਚ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ, ਰਾਹਤ ਕਾਰਜ ਜਾਰੀ

author
0 minutes, 0 seconds Read

ਚੰਡੀਗੜ੍ਹ, 04 ਜੁਲਾਈ 2026: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ‘ਚ ਅੱਜ ਸ਼ਾਮ ਇੱਕ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ਸਮੇਂ ਕਈ ਜਣਿਆ ਦੇ ਅੰਦਰ ਹੋਣ ਦੀ ਖ਼ਬਰ ਹੈ। ਉਨ੍ਹਾਂ ‘ਚੋਂ ਪੰਜ ਜਣਿਆਂ ਨੂੰ ਬਚਾ ਲਿਆ ਗਿਆ, ਜਦੋਂ ਕਿ ਮਾਲਕ ਸਮੇਤ ਹੋਰ ਅਜੇ ਵੀ ਫਸੇ ਹੋਣ ਦੀ ਖ਼ਬਰ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਇਹ ਘਟਨਾ ਸ਼ਾਮ ਕਰੀਬ 4:20 ਵਜੇ ਵਾਪਰੀ|

ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਇੱਕ ਰਸਤਾ ਬਣਾਇਆ ਜਾ ਰਿਹਾ ਹੈ। ਰਾਹਤ ਟੀਮ ਨੇ ਕਰੇਨ ਨਾਲ ਲੈਂਟਰ ਨੂੰ ਚੁੱਕਿਆ ਹੈ ਅਤੇ ਹੇਠਾਂ ਹਵਾ ਜਾਣ ਦੇਣ ਲਈ ਇੱਟਾਂ ‘ਤੇ ਰੱਖਿਆ ਹੈ। ਰਾਹਤ ਕਾਰਜ ਲਈ ਇੱਕ ਜੇਸੀਬੀ ਬੁਲਾਇਆ ਗਿਆ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐਨਡੀਆਰਐਫ) ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਮਾਰਤ ਪਲਾਟ ਨੰਬਰ 28/9 ‘ਤੇ ਬਣੀ ਸੀ। ਇਮਾਰਤ ‘ਚ ਸਕ੍ਰੈਪ ਦਾ ਕੰਮ ਚੱਲ ਰਿਹਾ ਸੀ।ਇਮਾਰਤ ਕਾਫ਼ੀ ਪੁਰਾਣੀ ਦੱਸੀ ਜਾ ਰਹੀ ਹੈ, ਜਿਸਦੇ ਨਤੀਜੇ ਵਜੋਂ ਛੱਤ ਡਿੱਗ ਗਈ। ਰਾਹਤ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀਆਂ ਹਨ ਕਈ ਜਣਿਆਂ ਨੂੰ ਬਚਾਇਆ ਗਿਆ। ਹਾਲਾਂਕਿ, ਕੁਝ ਜਣਿਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।

Similar Posts

Leave a Reply

Your email address will not be published. Required fields are marked *