ਉੱਤਰਾਖੰਡ- ਉੱਤਰਕਾਸ਼ੀ ਜ਼ਿਲ੍ਹੇ ਦੇ ਪਿੰਡ ਖੀਰਗੰਗਾ ‘ਚ ਆਇਆ ਭਿਆਨਕ ਹੜ੍ਹ

0 minutes, 0 seconds Read

ਉੱਤਰਾਖੰਡ, 05 ਅਗਸਤ 2025:  ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਪਿੰਡ ਦੇ ਖੀਰਗੰਗਾ ‘ਚ ਭਿਆਨਕ ਹੜ੍ਹ ਕਾਰਨ ਕਈ ਜਣਿਆਂ ਦੇ ਲਪੇਟ ‘ਚ ਆਉਣ ਦੀ ਖ਼ਬਰ ਹੈ | ਦੱਸਿਆ ਆ ਰਿਹਾ ਹੈ ਕਿ ਜਿਵੇਂ ਹੀ ਹੜ੍ਹ ਪਿੰਡ ਵੱਲ ਆਇਆ ਤਾਂ ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਪਾਣੀ ਅਤੇ ਮਲਬਾ ਕਈ ਹੋਟਲਾਂ ‘ਚ ਦਾਖਲ ਹੋ ਗਿਆ ਹੈ। ਧਰਾਲੀ ਬਾਜ਼ਾਰ ਖੇਤਰ ‘ਚ ਭਾਰੀ ਨੁਕਸਾਨ ਹੋਇਆ ਹੈ। ਫੌਜ ਹਰਸ਼ੀਲ/ਪੁਲਿਸ/ਐਸਡੀਆਰਐਫ ਦੀ ਟੀਮ ਭਟਵਾੜੀ ਲਈ ਰਵਾਨਾ ਹੋ ਗਈ।

ਉਤਰਾਖੰਡ ‘ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਅੱਜ, ਮੰਗਲਵਾਰ ਸਵੇਰੇ, ਉੱਤਰਕਾਸ਼ੀ ਬਡਕੋਟ ਤਹਿਸੀਲ ਖੇਤਰ ਦੇ ਬਨਾਲ ਪੱਟੀ ‘ਚ ਭਾਰੀ ਮੀਂਹ ‘ਚ ਫਸੀਆਂ ਡੇਢ ਦਰਜਨ ਬੱਕਰੀਆਂ ‘ਚ ਵਹਿ ਗਈਆਂ।

ਕੁੜ ਗਦੇਰਾ ਓਵਰਫਲੋਅ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਰੋਹਿਤ ਥਪਲਿਆਲ ਨੇ ਕਿਹਾ, 10 ਅਗਸਤ ਤੱਕ ਸੂਬੇ ਭਰ ‘ਚ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਪਹਾੜੀ ਖੇਤਰਾਂ ‘ਚ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਮੀਂਹ ਕਾਰਨ ਮੰਗਲਵਾਰ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਦੇਹਰਾਦੂਨ, ਪੌੜੀ, ਟਿਹਰੀ ਅਤੇ ਹਰਿਦੁਆਰ ‘ਚ ਸਕੂਲ ਬੰਦ ਰਹਿਣਗੇ।

ਪਿਛਲੇ ਐਤਵਾਰ ਰਾਤ ਤੋਂ ਜ਼ਿਲ੍ਹੇ ‘ਚ ਪੈ ਰਹੀ ਹੋ ਰਹੇ ਭਾਰੀ ਮੀਂਹ ਕਾਰਨ ਯਮੁਨੋਤਰੀ ਹਾਈਵੇਅ ਦਾ ਲਗਭਗ 25 ਮੀਟਰ ਹਿੱਸਾ ਢਹਿ ਗਿਆ ਹੈ, ਜਿਸ ਕਾਰਨ ਆਵਾਜਾਈ ਬੰਦ ਹੋ ਗਈ ਹੈ। ਇਸ ਦੇ ਨਾਲ ਹੀ, ਸਯਾਨਾਚੱਟੀ ਦੇ ਇੱਕ ਪਾਸੇ ਪਹਾੜੀ ਤੋਂ ਪੱਥਰ ਡਿੱਗ ਰਹੇ ਹਨ। ਦੂਜੇ ਪਾਸੇ, ਗੰਗੋਤਰੀ ਹਾਈਵੇਅ ਸਵੇਰ ਤੋਂ ਦੁਪਹਿਰ ਤੱਕ ਕਈ ਥਾਵਾਂ ‘ਤੇ ਜਾਮ ਰਿਹਾ।

Similar Posts

Leave a Reply

Your email address will not be published. Required fields are marked *