Under-19 Men Asia Cup 2024: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਫਾਇਨਲ ਮੁਕਾਬਲਾ

0 minutes, 7 seconds Read

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੰਡਰ-19 ਪੁਰਸ਼ ਏਸ਼ੀਆ ਕੱਪ 2024 (Under-19 Men’s Asia Cup 2024) ਦਾ ਫਾਈਨਲ ਮੈਚ ਐਤਵਾਰ ਯਾਨੀ 8 ਦਸੰਬਰ ਨੂੰ ਖੇਡਿਆ ਜਾ ਰਿਹਾ ਹੈ। ਇਹ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Dubai International Cricket Stadium) ‘ਚ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਤੋਂ ਖੇਡਿਆ ਜਾਵੇਗਾ। ਇਹ ਮੈਚ ਸੋਨੀ ਸਪੋਰਟਸ ਨੈੱਟਵਰਕ (Sports Network) ‘ਤੇ ਟੈਲੀਕਾਸਟ ਕੀਤਾ ਜਾਵੇਗਾ, ਜਦਕਿ ਤੁਸੀਂ ਇਸ ਨੂੰ ਸੋਨੀ ਲਿਵ ਐਪ ‘ਤੇ ਲਾਈਵ ਦੇਖ ਸਕੋਗੇ।ਇਸ ਮੈਚ ‘ਚ ਸਭ ਦੀਆਂ ਨਜ਼ਰਾਂ ਭਾਰਤੀ ਓਪਨਿੰਗ ਜੋੜੀ ‘ਤੇ ਹੋਣਗੀਆਂ। ਆਯੂਸ਼ ਮਹਾਤਰੇ ਅਤੇ 13 ਸਾਲਾ ਵੈਭਵ ਸੂਰਿਆਵੰਸ਼ੀ ਇਸ ਫਾਈਨਲ ਮੈਚ ਵਿੱਚ ਟੀਮ ਇੰਡੀਆ (Team India) ਲਈ ਅਹਿਮ ਕੜੀਆਂ ਸਾਬਿਤ ਹੋ ਸਕਦੇ ਹਨ, ਵੈਭਵ ਲਗਾਤਾਰ ਦੋ ਅਰਧ ਸੈਂਕੜੇ ਲਗਾਉਣ ਤੋਂ ਬਾਅਦ ਇਸ ਫਾਈਨਲ ‘ਚ ਪਹੁੰਚ ਰਹੇ ਹਨ, ਉਥੇ ਹੀ ਆਯੁਸ਼ ਨਾ ਸਿਰਫ ਬੱਲੇ ਨਾਲ ਤਬਾਹੀ ਮਚਾ ਰਿਹਾ ਹੈ, ਸਗੋਂ ਗੇਂਦ ਨਾਲ ਵੀ ਟੀਮ ਲਈ ਫਾਇਦੇਮੰਦ ਸਾਬਤ ਹੋ ਰਿਹਾ ਹੈ। ਆਯੂਸ਼ ਮਹਾਤਰੇ ਅਤੇ ਵੈਭਵ ਸੂਰਿਆਵੰਸ਼ੀ (Ayush Mahatre and Vaibhav Suryavanshi) ਨੇ ਚਾਰ ਮੈਚਾਂ ਵਿੱਚ ਕ੍ਰਮਵਾਰ 175 ਅਤੇ 167 ਦੌੜਾਂ ਬਣਾਈਆਂ ਹਨ, ਵੈਭਵ ਕੋਲ ਵੱਡੇ ਛੱਕੇ ਮਾਰਨ ਦੀ ਕਾਬਲੀਅਤ ਵੀ ਹੈ।

Similar Posts

Leave a Reply

Your email address will not be published. Required fields are marked *