India Vs Zimbabwe ਪੰਜਵਾਂ ਮੈਚ ਅੱਜ ਖੇਡਿਆ ਜਾਵੇਗਾ

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ (T-20 Series) ਦਾ ਪੰਜਵਾਂ ਮੈਚ ਅੱਜ ਖੇਡਿਆ ਜਾਵੇਗਾ,ਟੀਮ ਇੰਡੀਆ (Team India) ਇਸ ਸੀਰੀਜ਼ ‘ਚ 3-1 ਨਾਲ ਅੱਗੇ ਹੈ,ਅਤੇ ਸੀਰੀਜ਼ ਵੀ ਆਪਣੇ ਨਾਮ ਕਰ ਲਈ ਹੈ,ਜ਼ਿੰਬਾਬਵੇ ਨੇ ਸੀਰੀਜ਼ ਦਾ ਪਹਿਲਾ ਮੈਚ 13 ਦੌੜਾਂ ਨਾਲ ਜਿੱਤਿਆ ਸੀ,ਇਸ ਤੋਂ ਬਾਅਦ ਟੀਮ ਇੰਡੀਆ (Team India) ਨੇ ਵਾਪਸੀ ਕੀਤੀ,ਦੂਜਾ ਮੈਚ 100 ਦੌੜਾਂ ਨਾਲ, ਤੀਜਾ 23 ਦੌੜਾਂ ਨਾਲ ਅਤੇ ਚੌਥਾ 10 ਵਿਕਟਾਂ ਨਾਲ ਜਿੱਤਿਆ,ਪੰਜਵੇਂ ਅਤੇ ਆਖਰੀ ਟੀ-20 ਮੈਚ (T-20 Match) ‘ਚ ਭਾਰਤੀ ਪਲੇਇੰਗ ਇਲੈਵਨ ‘ਚ ਬਦਲਾਅ ਦੀ ਗੁੰਜਾਇਸ਼ ਘੱਟ ਹੈ,ਇਸ ਦੌਰੇ ‘ਤੇ ਭਾਰਤ ਵੱਲੋਂ ਤੁਸ਼ਾਰ ਦੇਸ਼ਪਾਂਡੇ, ਰਿਆਨ ਪਰਾਗ, ਅਭਿਸ਼ੇਕ ਸ਼ਰਮਾ, ਧਰੁਵ ਜੁਰੇਲ ਅਤੇ ਸਾਈ ਸੁਦਰਸ਼ਨ ਸਮੇਤ 5 ਖਿਡਾਰੀਆਂ ਨੇ ਭਾਰਤ ਲਈ ਡੈਬਿਊ (Debut) ਕੀਤਾ ਹੈ,ਦੇਸ਼ਪਾਂਡੇ ਨੇ ਚੌਥੇ ਮੈਚ ਤੋਂ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ (International Cricket Career) ਦੀ ਸ਼ੁਰੂਆਤ ਕੀਤੀ,ਤੁਸ਼ਾਰ ਨੇ ਆਪਣੇ ਪਹਿਲੇ ਮੈਚ ਵਿੱਚ ਇੱਕ ਵਿਕਟ ਲਈ।


ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਤੁਸ਼ਾਰ ਦੇਸ਼ਪਾਂਡੇ ਅਤੇ ਖਲੀਲ ਅਹਿਮਦ।
ਜ਼ਿੰਬਾਬਵੇ: ਅਲੈਗਜ਼ੈਂਡਰ ਰਜ਼ਾ (ਕਪਤਾਨ), ਤਦਿਵਨਾਸ਼ੇ ਮਰੂਮਾਨੀ, ਵੇਸਲੇ ਮਧਵਰੇ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੇਲ, ਕਲਾਈਵ ਮਦਾਂਦੇ (ਵਿਕਟਕੀਪਰ), ਵੇਲਿੰਗਟਨ ਮਸਾਕਾਦਜ਼ਾ, ਰਿਚਰਡ ਨਗਾਰਾਵਾ, ਬਲੇਸਿੰਗ ਮੁਜ਼ਾਰਬਾਨੀ ਤੇਂਦਾਈ ਚਤਾਰਾ।

Leave a Reply

Your email address will not be published. Required fields are marked *