ਹਰਿਆਣਾ ਵਿੱਚ ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ,ਇਨ੍ਹਾਂ ਵਿੱਚ ਗੁਰੂਗ੍ਰਾਮ, ਮਹਿੰਦਰਗੜ੍ਹ, ਚਰਖੀ ਦਾਦਰੀ, ਭਿਵਾਨੀ, ਰੇਵਾੜੀ, ਝੱਜਰ, ਰੋਹਤਕ, ਹਿਸਾਰ ਸ਼ਾਮਲ ਹਨ, ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਹੈ,ਸਵੇਰੇ ਜੀਂਦ, ਸਫੀਦੋਂ, ਜੁਲਾਨਾ, ਬਰਵਾਲਾ, ਹਾਂਸੀ, ਨਾਰਨੌਂਦ, ਭਿਵਾਨੀ, ਮੁੰਦਲ, ਬਵਾਨੀਖੇੜਾ, ਤੋਸ਼ਾਮ, ਰਾਜੌਂਦ, ਮਹਿਮ, ਲਖਨਮਾਜਰਾ, ਕਲਾਨੌਰ, ਕੋਸਲੀ, ਚਰਖੀ ਦਾਦਰੀ ਅਤੇ ਝੱਜਰ ਦੇ ਕੁਝ ਸਥਾਨਾਂ ‘ਤੇ ਮੀਂਹ ਪਿਆ,ਹਿਸਾਰ ਦੇ ਮਟਕਾ ਚੌਕ ਸਥਿਤ ਪੌਦਿਆਂ ਦੀ ਨਰਸਰੀ ‘ਤੇ ਅਸਮਾਨੀ ਬਿਜਲੀ ਡਿੱਗ ਗਈ,ਇਸ ਤੋਂ ਬਾਅਦ ਉਥੇ ਉੱਗੇ ਦਰੱਖਤ ਨੂੰ ਭਿਆਨਕ ਅੱਗ ਲੱਗ ਗਈ,ਇਸ ਤੋਂ ਇਲਾਵਾ ਉਥੇ ਰੱਖੇ ਗਮਲੇ ਵੀ ਟੁੱਟ ਗਏ।
