ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ’ਚ ਪ੍ਰਧਾਨਗੀ ਅਹੁਦੇ ਲਈ 3 ਲੜਕੀਆਂ ਸਮੇਤ 9 ਉਮੀਦਵਾਰ

0 minutes, 1 second Read

ਪੰਜਾਬ ਯੂਨੀਵਰਸਟੀ ਕੈਂਪਸ (Panjab University Campus) ਵਿਦਿਆਰਥੀ ਕੌਂਸਲ ਚੋਣਾਂ 2024-25 ਲਈ ਪ੍ਰਧਾਨਗੀ ਦੇ ਅਹੁਦੇ ਲਈ 3 ਲੜਕੀਆਂ ਸਮੇਤ 9 ਉਮੀਦਵਾਰ, ਮੀਤ ਪ੍ਰਧਾਨ ਅਹੁਦੇ ਲਈ 5, ਸਕੱਤਰ ਦੇ ਅਹੁਦੇ ਲਈ 4 ਅਤੇ ਸੰਯੁਕਤ ਸਕੱਤਰ ਅਹੁਦੇ ਲਈ 6 ਉਮੀਦਵਾਰਾਂ ’ਚ ਮੁਕਾਬਲਾ ਤੈਅ ਹੋ ਗਿਆ ਹੈ,ਵੋਟਾਂ ਅਤੇ ਇਹਨਾਂ ਦੀ ਗਿਣਤੀ 5 ਸਤੰਬਰ ਨੂੰ ਹੋਵੇਗੀ ਅਤੇ ਦੇਰ ਰਾਤ ਤਕ ਨਤੀਜੇ ਐਲਾਨੇ ਜਾਣੇ ਹਨl

ਵੋਟਰਾਂ ਦੀ ਗਿਣਤੀ  31 ਅਗਸਤ ਤਕ ਹੋਏ ਦਾਖ਼ਲਿਆਂ ਦੇ ਅਧਾਰ ਤੇ ਹੋਣੀ ਹੈ ਅਤੇ ਅਨੁਮਾਨਿਤ 16 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਵੋਟਾਂ ਦਾ ਹੱਕ ਹੈ,ਪ੍ਰਧਾਨਗੀ ਪਦ ਦੇ 9 ਉਮੀਦਵਾਰਾਂ ਚ ਅਲਕਾ, ਸਾਰਾਹ, ਅਨੁਰਾਗ ਦਲਾਲ, ਮਨਦੀਪ ਸਿੰਘ, ਤਰੁਨ ਸਿੱਧੂ, ਅਰਪਿਤਾ ਮਾਲਕ, ਰਾਹੁਲ, ਮੁਕੁਲ ਤੇ ਪ੍ਰਿੰਸ ਦੇ ਨਾਮ ਸ਼ਾਮਲ ਹਨl

ਮੀਤ ਪ੍ਰਧਾਨ ਪਦ ਲਈ 5 ਉਮੀਦਵਾਰ ਹਨ, ਅਭਿਸ਼ੇਕ ਕਪੂਰ, ਅਰਚਿਤ ਗਰਗ, ਕਰਨਵੀਰ ਸਿੰਘ, ਕਰਨਦੀਪ ਸਿੰਘ ਅਤੇ ਸਿਵਾਨੀ ਹਨ,ਸਕੱਤਰ ਪਦ ਲਈ 4 ਉਮੀਦਵਾਰ ਜਸ਼ਨਪ੍ਰੀਤ ਸਿੰਘ, ਸਿਵਨੰਦਨ ਰਿਖੀ, ਵਿਨੀਤ ਯਾਦਵ ਅਤੇ ਪਾਰਸ ਪਰਾਸ਼ਰ ਮੁਕਾਬਲੇ _ਚ ਹਨ,ਸੰਯੁਕਤ ਸਕੱਤਰ ਲਈ 6 ਉਮੀਦਵਾਰ ਮੁਕਾਬਲੇ ’ਚ ਹਨ, ਇਨ੍ਹਾਂ ’ਚ ਅਮਿਤ ਬੰਗਾ, ਜਸਵਿੰਦਰ ਰਾਣਾ, ਰੋਹਿਤ ਸਰਮਾ, ਤੇਜੱਸਵੀ, ਸ਼ੁਭਮ ਤੇ ਯਸ਼ ਕਾਪਸਿਆ। 

Similar Posts

Leave a Reply

Your email address will not be published. Required fields are marked *