Big News ਬਰਨਾਲਾ- ਸਥਾਨਕ ਸਿਟੀ ਦੇ ਇੱਕ ਰੈਸਟੋਰੈਂਟ ਦੇ ਕਰਮਚਾਰੀਆਂ ਤੇ ਕਬੱਡੀ ਖਿਡਾਰੀਆਂ ਵਿੱਚ ਬਿੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਨੂੰ ਨਿਪਟਾਉਣ ਆਈ ਪੁਲਿਸ ਨੂੰ ਉਸ ਰੈਸਟੋਰੈਂਟ ਕਰਮਚਾਰੀਆਂ ਨਾਲ ਲੜ ਰਹੇ ਨੌਜਵਾਨਾਂ ਨੂੰ ਸਿਟੀ ਥਾਣਾ ਵਿੱਚ ਲਿਜਾਣ ਲਈ ਜਦੋਂ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਨੌਜਵਾਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਹੀ ਹਵਾਲਦਾਰ ਦਰਸ਼ਨ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਜਦੋਂ ਜਖਮੀ ਹਾਲਤ ਵਿੱਚ ਹਵਾਲਦਾਰ ਦਰਸ਼ਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉੱਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨੇੜਲੇ ਪਿੰਡ ਰਾਏਸਰ ਵਿਖੇ ਚੱਲ ਰਹੇ ਟੂਰਨਾਮੈਂਟ ਵਿੱਚ ਕਬੱਡੀ ਮੈਚ ਖੇਡ ਕੇ ਆਏ ਸਨ।