ਲੋਕ ਸਭਾ ਚੋਣਾਂ ਤੋਂ ਪਹਿਲੇ ਮੋਦੀ ਨੇ ਕੀਤੀ ਧਰਮ ਗੁਰੂਆਂ ਨਾਲ ਮੁਲਾਕਾਤ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਵੀ ਪਹੁੰਚੇ

ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਨਹੀਂ ਹੈ, ਸਗੋਂ ਇਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੀ ਦੇਖਿਆ ਜਾ ਰਿਹਾ ਹੈ। ਡੇਰਾ ਮੁਖੀ ਗੁਰਿੰਦਰ ਸਿੰਘ ਸਵੇਰੇ ਨਵੀਂ ਦਿੱਲੀ ਤੋਂ ਸੰਸਦ ਭਵਨ ਪੁੱਜੇ ਸਨ।

ਦੇਸ਼ ਦੇ ਪ੍ਰਮੁੱਖ ਧਾਰਮਿਕ ਗੁਰੂ ਅੱਜ ਸੰਸਦ ਪੁੱਜੇ ਅਤੇ ਕਾਰਵਾਈ ਦਾ ਸਿੱਧਾ ਪ੍ਰਸਾਰਣ ਦੇਖਿਆ। ਇਸ ਦੌਰਾਨ ਡੇਰਾ ਬਿਆਸ (Dera Beas) ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਵੀ ਪਹੁੰਚੇ। ਇਸ ਦੌਰਾਨ ਡੇਰਾ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨਾਲ ਮੁਲਾਕਾਤ ਕੀਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Jagdeep Dhankhad) ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਨਹੀਂ ਹੈ, ਸਗੋਂ ਇਸ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੀ ਦੇਖਿਆ ਜਾ ਰਿਹਾ ਹੈ।

ਡੇਰਾ ਮੁਖੀ ਗੁਰਿੰਦਰ ਸਿੰਘ ਸਵੇਰੇ ਨਵੀਂ ਦਿੱਲੀ ਤੋਂ ਸੰਸਦ ਪੁੱਜੇ ਸਨ। ਉਂਜ ਉਸ ਦੇ ਨਾਲ ਕਈ ਹੋਰ ਧਰਮਾਂ ਦੇ ਗੁਰੂ ਅਤੇ ਪ੍ਰਚਾਰਕ ਵੀ ਪਹੁੰਚੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਦੋਵਾਂ ਵਿਚਾਲੇ ਕੁਝ ਮਿੰਟਾਂ ਤੱਕ ਗੱਲਬਾਤ ਹੋਈ।

Leave a Reply

Your email address will not be published. Required fields are marked *