ਆਉਣ ਵਾਲੇ ਦਿਨਾਂ ਵਿਚ ਹੋਣਗੀਆਂ 50 ਹਜਾਰ ਨਵੀਂ ਭਰਤੀਆਂ – ਨਾਇਬ ਸਿੰਘ ਸੈਨੀ, ਮੁੱਖ ਮੰਤਰੀ

0 minutes, 36 seconds Read

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਰੀਬਾਂ ਦੇ ਹਿੱਤ ਵਿਚ ਅਨੇਕ ਫੈਸਲੇ ਕੀਤੇ ਹਨ। ਅੱਜ ਸੂਬੇ ਵਿਚ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਆਵੁਣ ਵਾਲੇ ਸਮੇਂ ਵਿਚ ਸੂਬੇ ਵਿਚ 50 ਹਜਾਰ ਹੋਰ ਭਰਤੀਆਂ ਕੀਤੀਆਂ ਜਾਣਗੀਆਂ।

          ਮੁੱਖ ਮੰਤਰੀ ਅੱਜ ਜਿਲ੍ਹਾ ਕਰਲਾਲ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

          ਸ੍ਰੀ ਨਾਂਇਬ ਸਿੰਘ ਸੈਨੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਗਰੀਬਾਂ ਨੁੰ 100-100 ਗਜ ਦੇ ਪਲਾਟ ਦੇਣ ਦਾ ਸਿਰਫ ਵਾਦਾ ਕੀਤਾ, ਨਾ ਪਲਾਂਟਾਂ ਦੇ ਕਾਗਜ ਦਿੱਤੇ ਅਤੇ ਨਾ ਕਬਜਾ। ਜਦੋਂ ਕਿ ਸਾਡੀ ਸਰਕਾਰ ਨੇ ਅਜਿਹੇ 20 ਹਜਾਰ ਲੋਕਾਂ ਨੁੰ ਪਲਾਂਟਾਂ ਦਾ ਕਬਜਾ ਵੀ ਦਿੱਤਾ ਅਤੇ ਕਾਗਜ ਵੀ। ਜੋ ਬੱਚ ਗਏ ਹਨ ਉਨ੍ਹਾਂ ਨੁੰ ਵੀ ਪਲਾਟ ਦਿੱਤੇ ਜਾਣਗੇ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ 1 ਕਿਲੋਮੀਟਰ ਤਕ ਦੇ ਕਨੈਕਸ਼ਨਧਾਰਕਾਂ ਨੂੰ ਬਿਜਲੀ ਸਰਚਾਰਜ ਨਹੀਂ ਦੇਣਾ ਪਵੇਗਾ। ਜਿਨ੍ਹੇ ਯੂਨਿਟ ਖਪਤ ਹੋਵੇਗੀ ਉਸੀ ਦਾ ਬਿੱਲ ਭਰਨਾ ਪਵੇਗਾ। ਇਕ ਮਹੀਨੇ ਤਕ ਖਪਤਕਾਰ ਦੇ ਬਾਹਰ ੧ਾਣ ‘ਤੇ ਉਸ ਦਾ ਬਿੱਲ ਜੀਰੋ ਆਵੇਗਾ। ਇੰਨ੍ਹਾਂ ਹੀ ਨਹੀਂ, ਸਰਕਾਰ ਨੇ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਆਮਨ ਵਾਲੇ ਖਪਤਕਾਰਾਂ ਦੇ ਘਰਾਂ ਦੀ ਛੱਤਾਂ ‘ਤੇ 2 ਕਿਲੋਵਾਟ ਸਮਰੱਥਾ ਦੇ ਸੋਲਰ ਪੈਨਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ‘ਤੇ ਇਕ ਲੱਖ ਰੁਪਏ ਖਰਚ ਆਉਂਦਾ ਹੈ, ਜਿਸ ਵਿੱਚੋਂ 60 ਫੀਸਦੀ ਕੇਂਦਰ ਅਤੇ 40 ਫੀਸਦੀ ਹਰਿਆਣਾ ਸਰਕਾਰ ਭੁਗਤਾਨ ਕਰੇਗੀ।ਸੋਲਰ ਪੈਨਲ ਨਾਲ ਜੇਕਰ ਬਿਜਲੀ ਖਪਤ ਹੋਣ ਦੇ ਬਾਅਦ ਬਿਜਲੀ ਬੱਚਦੀ ਹੈ ਤਾਂ ਵੁਸ ਨੂੰ ਬਿਜਲੀ ਨਿਗਮ ਖਰੀਦੇਗਾ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਇਕ ਲੱਖ ਰੁਪਏ ਸਾਲਾਨਾ ਆਮਦਨ ਤੋਂ ਘੱਟ ਵਾਲੇ 23 ਲੱਖ ਪਰਿਵਾਰਾਂ ਦੇ 84 ਲੱਖ ਲੋਕਾਂ ਨੁੰ ਹੈਪੀ ਕਾਰਡ ਦੇ ਕੇ ਰਾਜ ਟ੍ਰਾਂਸਪੋਰਟ ਦੀ ਬੱਸਾਂ ਵਿਚ ਇਕ ਸਾਲ ਵਿਚ 1000 ਕਿਲੋਮੀਟਰ ਤਕ ਦੀ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਹੈ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋ੧ਨਾ ਤਹਿਤ ਸ਼ਹਿਰਾਂ ਵਿਚ ਗਰੀਬਾਂ ਨੂੰ 30-30 ਵਰਗ ਗਜ ਦੇ ਪਲਾਟ ਦਿੱਤੇ ਜਾ ਰਹੇ ਹਨ। 14 ਸ਼ਹਿਰਾਂ ਵਿਚ 15 ਹਜਾਰ ਲੋਕਾਂ ਨੂੰ ਪਲਾਟ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਆਯੂਸ਼ਮਾਨ ਭਾਰ-ਚਿਰਾਯੂ ਯੋਜਨਾ ਦਾ ਲਾਭ ਲੋਕਾਂ ਤਕ ਪਹੁੰਚ ਰਿਹਾ ਹੈ। ਸਰਕਾਰ 1.80 ਲੱਖ ਰੁਪਏ ਤਕ ਦੀ ਆਮਦਨ ਵਾਲੇ ਪਰਿਵਾਰਾਂ ਦੀ ਬੇਟੀਆਂ ਦੀ ਸਿਖਿਆ ਦਾ ਪੂਰਾ ਖਰਚ ਚੁੱਕ ਰਹੀ  ਹੈ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਝੂਠ ਬੋਲ ਕੇ ਗੁਮਰਾਹ ਕਰ ਰਹੀ ਹੈ। ਵੁਨ੍ਹਾਂ ਦੇ ਸਮੇਂ ਵਿਚ ਨਾ ਤਾਂ ਬਿਜਲੀ ਮਿਲਦੀ ਸੀ ਅਤੇ ਗੈਸ ਸਿਲੇਂਡਰ ਲਈ ਲੋਕਾਂ ਦੀਆਂ ਲੰਮੀਆਂ ਲਾਇਨਾਂ ਲਗਦੀਆਂ ਸਨ। ਅੱਜ ਸਾਡੀ ਡਬਲ ਇੰਜਨ ਦੀ ਸਰਕਾਰ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ ਅਤੇ ਰਸੋਈ ਗੈਸ ਸਿਲੇਂਡਰ ਵੀ ਸਰਲਤਾ ਨਾਲ ਮਿਲ ਰਹੇ ਹਨ।

          ਮੁੱਖ ਮੰਤਰੀ ਨੇ ਕਾਂਗਰਸ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੇ ਬਹੀਖਾਤੇ ਖਰਾਬ ਹਨ ਉਹੀ ਦੂਜਿਆਂ ਦਾ ਹਿਸਾਬ ਪੁੱਛ ਰਹੇ ਹਨ। ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਲੋਕਾਂ ਦੀ ਅੱਖਾਂ ਵਿਚ ਮਿੱਟੀ ਪਾਉਣ ਦਾ ਕੰਮ ਕਰ ਰਹੇ ਹਨ। ਦੋਵਾਂ ਇਕ ਦੂਜੇ ਨੂੰ ਗਾਲਾਂ ਵੀ ਦਿੰਦੀਆਂ ਹਨ ਅਤੇ ਗਲੇ ਵੀ ਮਿਲਦੀਆਂ ਹਨ।

          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਨੇ ਸੰਵਿਧਾਨ ਦੀ ਫੋਟੋ ਚੁੱਕ ਕੇ ਲੋਕਾਂ ਨਾਲ ਵਾਰ-ਵਾਰ ਕਿਹਾ ਕਿ ੧ੇਕਰ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਸੰਵਿਧਾਨ ਖਤਮ ਹੋ ਜਾਵੇਗਾ। ਜਦੋਂ ਕਿ ਮੌਜੂਦਾ ਵਿਚ ਇਹ ਹੈ ਕਿ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਤੋਂ ਸੰਵਿਧਾਨ ਅਨੁਸਾਰ ਦੇਸ਼ ਚਲਾਇਆ ਹੈ। ਵੁਨ੍ਹਾਂ ਨੇ ਕਿਹਾ ਕਿ ਕਾਂਗਰਸ ੧ਦੋਂ ਸੱਤਾ ਵਿਚ ਹੁੰਦੀ ਹੈ ਤਾਂ ਸੰਵਿਧਾਨ ਭੁੱਲ ਜਾਦੀ ਹੈ।

          ਇਸ ਮੌਕੇ ‘ਤੇ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ, ਮੁੱਖ ਮੰਤਰੀ ਦੇ ਓਐਸਡੀ ਸੰਜੈ ਬਠਲਾ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਐਸਪੀ ਮੋਹਿਤ ਹਾਂਡਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Similar Posts

Leave a Reply

Your email address will not be published. Required fields are marked *