ਨਾਇਬ ਸਿੰਘ ਸੈਨੀ ਨੇ ਗੁਰੂਦੁਆਰਾ ਸ੍ਰੀ ਚਿੱਲਾ ਸਾਹਿਬ ਵਿਖੇ ਮੱਥਾ ਟੇਕਿਆ

0 minutes, 23 seconds Read

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਗੁਰੂਦੁਆਰਾ ਸ੍ਰੀ ਚਿੱਲਾ ਸਾਹਿਬ , ਸਿਰਸਾ ਦੀ ਵੱਡੀ ਇਤਿਹਾਸਕ ਮਹਤੱਵਤਾ ਹੈ। ਇਸ ਭੁਮੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਣ ਪਏ ਸਨ। ਇਸ ਪਵਿੱਤਰ ਧਰਤੀ ਤੋਂ ਸੰਤਾਂ ਨੇ ਆਪਣੀ ਸਿਖਿਆਵਾਂ ਰਾਹੀਂ ਪੂਰੇ ਜਗਤ ਦਾ ਮਾਰਗਦਰਸ਼ਨ ਕਰਨ ਦਾ ਕੰਮ ਕੀਤਾ ਹੈ।

          ਮੁੱਖ ਮੰਤਰੀ ਨੇ ਬੁੱਧਵਾਰ ਨੂੰ ਸਿਰਸਾ ਦੇ ਹਿਤਿਹਾਸਕ ਗੁਰੂਦੁਆਰਾ ਸ੍ਰੀ ਚਿੱਲਾ ਸਾਹਿਬ ਵਿਚ ਮੱਥਾ ਟੇਕ ਕੇ ਸੂਬਾਵਾਸੀਆਂ ਦੇ ਸੁੱਖ ਖੁਸ਼ਹਾਲੀ ਦੀ ਅਰਦਾਸ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਗੁਰੂਦੁਆਰਾ ਸ੍ਰੀ ਚਿੱਲਾ ਸਾਹਿਬ ਦੀ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੂੰ 77 ਕਨਾਲ 7 ਮਰਲਾ ਜਮੀਨ ਦੀ ਰਜਿਸਟਰੀ ਵੀ ਯੌਂਪੀ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੂੰ ਸਮ੍ਰਿਤੀ ਚਿੰਨ੍ਹ ਤੇ ਸਰੋਪਾ ਭੇਂਟ ਕਰ ਸਨਮਾਨਿਤ ਕੀਤਾ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮੌਜੂਦ ਜਨਤਾ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਨ ਮੌਕੇ ‘ਤੇ ਸਿਰਸਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ੍ਰੀ ਗੁਰੂਦੁਆਰਾ ਚਿੱਲਾ ਸਾਹਿਬ ਦਾ ਇਹ ਮਜੀਨ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਬਾਅਦ ਕੈਬਨਿਟ ਵਿਚ ਬਿੱਲ ਪਾਸ ਕਰ ਕੇ ਗੁਰੂਆਂ ਦੀ ਇਸ ਧਰਤੀ ਨੂੰ ਸ੍ਰੀ ਗੁਰੂਦੁਆਰਾ ਚਿੱਲਾ ਸਾਹਿਬ ਦੇ ਨਾਂਅ ਕਰ ਦਿੱਤਾ ਗਿਆ ਹੈ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਵਿਚ ਸਿੱਖ ਧਰਮ ਲਈ ਅਨੇਕ ਐਲਾਨ ਕੀਤੇ ਹਨ, ਜਿਸ ਦੇ ਤਹਿਤ ਲੰਗਰ ਪਦਾਰਥਾਂ ‘ਤੇ ਜੀਐਸਟੀ ਮਾਫ ਕੀਤਾ ਗਿਆ ਹੈ ਅਤੇ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਕਰਤਾਰਪੁਰ ਕੋਰੀਡੋਰ ਦਾ ਵੀ ਨਿਰਮਾਣ ਪ੍ਰਧਾਨ ਮੰਤਰੀ ਵੱਲੋਂ ਕਰਵਾਇਆ ਜਾ ਰਿਹਾ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ‘ਤੇ ਤੱਪ ਕੀਤਾ ਅਤੇ ਲੋਕਾਂ ਦਾ ਮਾਰਗਦਰਸ਼ਨ ਕੀਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਸਿਖਿਆਵਾਂ ਤੇ ਬਾਣੀ ਨਾਲ ਸਮੂਚੇ ਜਗਤ ਨੂੰ ਨੈਕੀ ਦੇ ਰਸਤੇ ‘ਤੇ ਚੱਲਣ ਦੀ ਰਾਹ ਦਿਖਾਈ ਹੈ। ਸਾਨੂੰ ਆਪਣੇ ਜੀਵਨ ਵਿਚ ਉਨ੍ਹਾਂ ਦੇ ਦਿਖਾਏ ਹੋਏ ਰਸਤੇ ‘ਤੇ ਚਲਣਾ ਚਾਹੀਦਾ ਹੈ।

           ਇਸ ਮੌਕੇ ‘ਤੇ ਉਰਜਾ ਮੰਤਰੀ ਰਣਜੀਤ ਸਿੰਘ, ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ, ਸਾਬਕਾ ਸਾਂਸਦ ਸੁਨੀਤਾ ਦੁਗੱਲ, ਸਾਬਕਾ ਸਾਂਸਦ ਡੀ. ਅਸ਼ੋਕ ਤੰਵਰ ਤੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਰਾਹੀ, ਬਾਬਾ ਜਗਤਾਰ ਸਿੰਘ, ਕਾਰ ਸੇਵਾ ਵਾਲੇ ਬਾਬਾ ਗੁਰਮੀਤ ਸਿੰਘ, ਬਾਬਾ ਨ+ੇਂਦਰ ਸਿੰਘ, ਹਰਿਆਣਾ ਸਾਹਿਤ ਅਤੇ ਸਭਿਆਚਾਰ ਅਕਾਦਮੀ ਦੇ ਨਿਦੇਸ਼ਕ ਸਰਦਾਰ ਹਰਪਾਲ ਸਿੰਘ ਗਿੱਲ, ਸਰਕਦਾਰ ਮਨਜਿੰਦਰ ਸਿੰਘ ਸਿਰਸਾ, ਲੱਖਵਿੰਦਰ ਪਾਲ ਸਿੰਘ ਗਰੇਵਾਲ, ਗੁਰਨਾਨਕ ਮਿਸ਼ਨ ਚੈਰੀਟੇਬਲ ਟਰਸਟ ਦੇ ਚੇਅਰਮੈਨ ਸੁਰੇਂਦਰ ਸਿੰਘ ਵੈਦਵਾਲਾ, ਡਿਪਟੀ ਕਮਿਸ਼ਨਰ ਆਰ ਕੇ ਸਿੰਘ , ਪੁਿਲਸ ਸੁਪਰਡੈਂਟ ਵਿਕਾਂਤ ਭੂਸ਼ਣ ਮੌਜੁਦ ਰਹੇ।

Similar Posts

Leave a Reply

Your email address will not be published. Required fields are marked *