ਵਿਆਹ ਬੰਧਨ ਵਿੱਚ ਬੱਝੇ ਆਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ

0 minutes, 2 seconds Read

ਏਸ਼ੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ (Anant Ambani) ਨੇ ਰਾਧਿਕਾ ਮਰਚੈਂਟ (Radhika Merchant) ਨਾਲ ਵਿਆਹ ਕਰਵਾ ਲਿਆ ਹੈ,ਵਰਮਾਲਾ ਤੋਂ ਬਾਅਦ ਸ਼ੁਕਰਵਾਰ ਰਾਤ ਨੂੰ ਜੀਓ ਵਰਲਡ ਸੈਂਟਰ (Geo World Center) ਵਿੱਚ ਲਗਨ,ਸੱਤ ਫੇਰੇ ਅਤੇ ਸਿੰਦੂਰ ਦਾਨ ਦੀ ਰਸਮ ਅਦਾ ਕੀਤੀ ਗਈ,ਵਿਆਹ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਸੀਐਮ ਲਾਲੂ ਪ੍ਰਸਾਦ ਯਾਦਵ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਭਾਰਤ ਅਤੇ ਵਿਦੇਸ਼ਾਂ ਦੀਆਂ 2 ਹਜ਼ਾਰ ਤੋਂ ਵੱਧ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਨੇ ਸ਼ਿਰਕਤ ਕੀਤੀ,ਵਿਆਹ ਵਾਲੀ ਥਾਂ ‘ਤੇ ਪਹੁੰਚਣ ਤੋਂ ਬਾਅਦ ਪ੍ਰਿਯੰਕਾ ਚੋਪੜਾ, ਸ਼ਾਹਰੁਖ ਖਾਨ, ਸਲਮਾਨ ਖਾਨ, ਰਜਨੀਕਾਂਤ, ਪਹਿਲਵਾਨ ਜਾਨ ਸੀਨਾ, ਰਣਵੀਰ ਸਿੰਘ, ਸੰਜੇ ਦੱਤ, ਜਾਹਨਵੀ ਕਪੂਰ ਅਤੇ ਅਰਜੁਨ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਖੂਬ ਡਾਂਸ ਕੀਤਾ,ਇਸ ਤੋਂ ਇਲਾਵਾ ਸ਼੍ਰੇਆ ਘੋਸ਼ਾਲ, ਸੋਨੂੰ ਨਿਗਮ ਸਮੇਤ ਕਈ ਕਲਾਕਾਰਾਂ ਨੇ ਸਮਾਰੋਹ ‘ਚ ਸੰਗੀਤਕ ਪੇਸ਼ਕਾਰੀ ਦਿੱਤੀ।

Similar Posts

Leave a Reply

Your email address will not be published. Required fields are marked *