ਮਮਤਾ ਬੈਨਰਜੀ ਹੈਲੀਕਾਪਟਰ ਤੇ ਚੜ੍ਹਦੇ ਸਮੇਂ ਠੋਕਰ ਖਾ ਕੇ ਡਿੱਗੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਠੋਕਰ ਖਾ ਕੇ ਡਿੱਗ ਪਈ। ਇਹ ਹਾਦਸਾ ਪੱਛਮੀ ਬਰਧਮਾਨ ਦੇ ਦੁਰਗਾਪੁਰ ਵਿੱਚ ਵਾਪਰਿਆ। ਮਮਤਾ ਉੱਥੇ ਪ੍ਰਚਾਰ ਕਰਨ ਗਈ ਸੀ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਮਤਾ ਆਪਣੀ ਕਾਰ ‘ਚੋਂ ਉਤਰ ਕੇ ਹੈਲੀਕਾਪਟਰ ‘ਚ ਸਵਾਰ ਹੋ ਰਹੀ ਸੀ। ਇਸ ਦੌਰਾਨ ਹੈਲੀਕਾਪਟਰ ਦੇ ਗੇਟ ‘ਤੇ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਈ।

ਮਮਤਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਸੰਭਾਲਿਆ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਮਮਤਾ ਨੇ ਆਪਣੀ ਚੋਣ ਯਾਤਰਾ ਜਾਰੀ ਰੱਖੀ। ਦੁਰਗਾਪੁਰ ਤੋਂ ਬਾਅਦ ਉਹ ਆਸਨਸੋਲ ਲਈ ਰਵਾਨਾ ਹੋ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਮਤਾ ਬੈਨਰਜੀ 14 ਮਾਰਚ ਨੂੰ ਕੋਲਕਾਤਾ ਸਥਿਤ ਆਪਣੇ ਘਰ ‘ਚ ਡਿੱਗ ਪਈ ਸੀ ਤੇ ਉਨ੍ਹਾਂ ਦੇ ਮੱਥੇ ‘ਤੇ ਸੱਟ ਲੱਗ ਗਈ ਸੀ।

Leave a Reply

Your email address will not be published. Required fields are marked *