ਜਾਪਾਨ ‘ਚ ਫੈਲ ਰਹੇ ਇਕ ਬੈਕਟੀਰੀਆ ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤੀ ਹੈ

ਜਾਪਾਨ ‘ਚ ਫੈਲ ਰਹੇ ਇਕ ਬੈਕਟੀਰੀਆ (Bacteria) ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤੀ ਹੈ,ਇਸ ਵੇਲੇ ਜਾਪਾਨ ‘ਚ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਵਾਲਾ ਬੈਕਟੀਰੀਆ ਤੇਜ਼ੀ ਨਾਲ ਫੈਲ ਰਿਹਾ ਹੈ,ਜਿਸ ਕਾਰਨ ਸਿਰਫ 48 ਘੰਟਿਆਂ ‘ਚ ਵਿਅਕਤੀ ਦੀ ਮੌਤ ਹੋ ਸਕਦੀ ਹੈ।

ਇਸ ਖਤਰਨਾਕ ਬੈਕਟੀਰੀਆ (Dangerous Bacteria) ਕਰਕੇ ਹੋਣ ਵਾਲੀ ਬਿਮਾਰੀ ਨੂੰ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਕਿਹਾ ਜਾਂਦਾ ਹੈ,ਹੁਣ ਸਵਾਲ ਇਹ ਹੈ,ਕਿ ਕੀ ਇਹ ਬੈਕਟੀਰੀਆ ਜਲਦੀ ਹੀ ਕੋਵਿਡ-19 (Covid-19) ਵਾਂਗ ਦੁਨੀਆ ਭਰ ਵਿੱਚ ਫੈਲ ਸਕਦਾ ਹੈ? ਆਓ ਜਾਣਦੇ ਹਾਂ,ਇਸ ਬਾਰੇ ਕੁਝ ਤੱਥ,ਜਾਪਾਨ ਟਾਈਮਜ਼ (Japan Times) ਦੀ ਰਿਪੋਰਟ ਦੇ ਅਨੁਸਾਰ ਇਹ ਇੱਕ ਰੇਅਰ ਬੈਕਟੀਰੀਆ (Rare Bacteria) ਹੈ,ਜਿਸ ਦੇ ਮਾਮਲੇ ਜਾਪਾਨ ਵਿੱਚ 1999 ਤੋਂ ਦਰਜ ਕੀਤੇ ਜਾ ਰਹੇ ਹਨ,ਹਰ ਸਾਲ STSS ਕਰਕੇ ਸੈਂਕੜੇ ਲੋਕ ਬਿਮਾਰ ਹੋ ਜਾਂਦੇ ਹਨ।

ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ,ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ ਦੇ ਅਨੁਸਾਰ, ਸਾਲ 2023 ਵਿੱਚ 941 ਲੋਕ ਇਸ ਖ਼ਤਰਨਾਕ ਬੈਕਟੀਰੀਆ ਤੋਂ ਪ੍ਰਭਾਵਿਤ ਹੋਏ ਸਨ,ਹਾਲਾਂਕਿ ਇਸ ਸਾਲ 2 ਜੂਨ ਤੱਕ 977 ਮਾਮਲੇ ਸਾਹਮਣੇ ਆ ਚੁੱਕੇ ਹਨ,ਜਿਸ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ,ਜਾਪਾਨ ਤੋਂ ਇਲਾਵਾ ਯੂਰਪੀ ਦੇਸ਼ਾਂ ਸਮੇਤ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੀ ਬੀਮਾਰੀ ਦੇ ਮਾਮਲੇ ਸਾਹਮਣੇ ਆਏ ਹਨ,ਜਾਪਾਨ ਦੇ ਟੋਕਯੋ ਵੂਮੈਨਜ਼ ਮੈਡੀਕਲ ਯੂਨੀਵਰਸਿਟੀ (Tokyo Women’s Medical University) ਵਿੱਚ ਛੂਤ ਦੀਆਂ ਬਿਮਾਰੀਆਂ ਦੇ ਪ੍ਰੋਫੈਸਰ ਕੇਨ ਕਿਕੂਚੀ ਦਾ ਕਹਿਣਾ ਹੈ ਕਿ ਜੇਕਰ ਜਾਪਾਨ ਵਿੱਚ ਸੰਕਰਮਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਲ 2024 ਵਿੱਚ ਲਗਭਗ 2500 ਲੋਕ ਇਸ ਬੈਕਟੀਰੀਆ ਦਾ ਸ਼ਿਕਾਰ ਹੋ ਸਕਦੇ ਹਨ।

Leave a Reply

Your email address will not be published. Required fields are marked *