IPL 2025: ਮੁੱਲਾਂਪੁਰ ਸਟੇਡੀਅਮ ‘ਚ ਹੋਵੇਗਾ ਕੁਆਲੀਫਾਇਰ-1 ਮੈਚ, ਜਾਣੋ ਕਿੱਥੇ ਖੇਡਿਆ ਜਾਵੇਗਾ ਫਾਈਨਲ ?

0 minutes, 1 second Read

ਆਈਪੀਐਲ 2025 ਦਾ ਫਾਈਨਲ ਮੈਚ (IPL Final 2025) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸਦੇ ਨਾਲ ਹੀ ਕੁਆਲੀਫਾਇਰ-2 ਵੀ ਇਸੇ ਮੈਦਾਨ ‘ਤੇ ਖੇਡਿਆ ਜਾਵੇਗਾ। ਇਹ ਫੈਸਲਾ ਮੰਗਲਵਾਰ ਨੂੰ ਬੀਸੀਸੀਆਈ ਦੀ ਬੈਠਕ ਦੌਰਾਨ ਲਿਆ ਗਿਆ ਹੈ ।

ਬੀਸੀਸੀਆਈ ਨੇ ਕਿਹਾ ਕਿ ਕੁਆਲੀਫਾਇਰ-1 ਅਤੇ ਐਲੀਮੀਨੇਟਰ ਮੈਚ ਮੋਹਾਲੀ ਨੇੜੇ ਮੁੱਲਾਂਪੁਰ ਸਟੇਡੀਅਮ ‘ਚ ਖੇਡੇ ਜਾਣਗੇ। ਇੰਨਾ ਹੀ ਨਹੀਂ 23 ਮਈ ਨੂੰ ਬੰਗਲੁਰੂ ‘ਚ ਹੋਣ ਵਾਲਾ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮੈਚ ਮੀਂਹ ਕਾਰਨ ਲਖਨਊ ਤਬਦੀਲ ਕਰ ਦਿੱਤਾ ਗਿਆ ਹੈ।

ਭਾਰਤ-ਪਾਕਿਸਤਾਨ ਤਣਾਅ ਕਾਰਨ 9 ਮਈ ਨੂੰ ਆਈਪੀਐਲ ਨੂੰ ਰੋਕ ਦਿੱਤਾ ਗਿਆ ਸੀ। ਫਿਰ ਲੀਗ ਦੇ ਬਾਕੀ ਮੈਚ 17 ਮਈ ਤੋਂ ਸ਼ੁਰੂ ਹੋਏ। ਮੌਜੂਦਾ ਸੀਜ਼ਨ ਦੇ ਹੁਣ ਤੱਕ 61 ਮੈਚ ਖੇਡੇ ਜਾ ਚੁੱਕੇ ਹਨ। ਜਿਕਰਯੋਗ ਹੈ ਕਿ ਅਜੇ 13 ਮੈਚ ਬਾਕੀ ਹਨ।

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਮੰਗਲਵਾਰ ਨੂੰ ਬੰਗਲੌਰ ਲਈ ਰਵਾਨਾ ਹੋਣ ਵਾਲੀ ਸੀ, ਪਰ ਟੀਮ ਨੇ ਉਡਾਣ ਰੱਦ ਕਰ ਦਿੱਤੀ ਹੈ। ਹੁਣ ਟੀਮ ਬੰਗਲੁਰੂ ਖਿਲਾਫ ਮੈਚ ਤੱਕ ਲਖਨਊ ‘ਚ ਹੀ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਨੇ ਬੈਂਗਲੁਰੂ ‘ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

Similar Posts

Leave a Reply

Your email address will not be published. Required fields are marked *