ਆਈ.ਪੀ.ਐਲ. ਦੀ ਨਿਲਾਮੀ 2024 ਲਈ ਦੁਬਈ ਤਿਆਰ ਹੈ। ਆਈਪੀਐਲ 2024 ਦੀ ਮੇਜ਼ਬਾਨੀ ਦੁਬਈ ਕਰੇਗਾ। ਇਹ ਨਿਲਾਮੀ 19 ਦਸੰਬਰ ਨੂੰ ਹੋਣੀ ਹੈ। ਆਈਪੀਐਲ ਨਿਲਾਮੀ ਲਈ ਟੀਮਾਂ ਤਿਆਰ ਹਨ। ਇਸ ਦੇ ਨਾਲ ਹੀ ਇਸ ਨਿਲਾਮੀ ਲਈ ਕੁੱਲ 333 ਖਿਡਾਰੀਆਂ ਦੇ ਨਾਂ ਫਾਈਨਲ ਕੀਤੇ ਗਏ ਹਨ। ਜਿਸ ਵਿੱਚ 219 ਭਾਰਤੀ ਖਿਡਾਰੀ ਹੋਣਗੇ, ਇਸ ਤੋਂ ਇਲਾਵਾ 114 ਵਿਦੇਸ਼ੀ ਖਿਡਾਰੀ ਹੋਣਗੇ।
ਚੇਨਈ ਸੁਪਰ ਕਿੰਗਜ਼, ਪੰਜਾਬ ਕਿੰਗਜ਼, ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਕੋਲ ਕ੍ਰਮਵਾਰ 31.4 ਕਰੋੜ, 29.1 ਕਰੋੜ, 28.95 ਕਰੋੜ ਅਤੇ 15.25 ਕਰੋੜ ਰੁਪਏ ਬਚੇ ਹਨ। ਇਸ ਤੋਂ ਇਲਾਵਾ ਰਾਜਸਥਾਨ ਰਾਇਲਜ਼ ਕੋਲ 14.5 ਕਰੋੜ ਰੁਪਏ ਦਾ ਪਰਸ ਹੈ। ਜਦਕਿ, ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦੇ ਕੋਲ ਕ੍ਰਮਵਾਰ 13.9 ਕਰੋੜ ਅਤੇ 13.85 ਕਰੋੜ ਰੁਪਏ ਹਨ।
ਆਈਪੀਐਲ ਨਿਲਾਮੀ 2024 ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਹੋਵੇਗੀ।