6 ਫਰਵਰੀ ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ‘ਤੇ ਦੋ ਵਿਅਕਤੀਆਂ ਕੋਲੋਂ 7.8 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ,ਕਸਟਮ ਵਿਭਾਗ (Customs Department) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ,ਕਸਟਮ ਵਿਭਾਗ ਨੇ ਵਿਭਾਗ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਾਮਾਨ ‘ਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ,ਪਰ ਨਿੱਜੀ ਤਲਾਸ਼ੀ ਲੈਣ ‘ਤੇ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀਆਂ ਦੋ ਕਮਰ ਪੱਟੀਆਂ ‘ਚ ਛੁਪੇ ਸੋਨੇ ਦੇ ਸਿੱਕੇ ਬਰਾਮਦ ਹੋਏ।
