ਹਰਿਆਣਾ ਦੇ ਕਰਨਾਲ ‘ਚ ਮਾਲ ਗੱਡੀ ਦੇ ਅੱਠ ਡੱਬੇ ਰੇਲਵੇ ਟਰੈਕ ‘ਤੇ ਡਿੱਗੇ,ਟਰੇਨਾਂ ਦੇ ਰੂਟ ਬਦਲੇ

ਹਰਿਆਣਾ ਦੇ ਕਰਨਾਲ ਵਿੱਚ ਮੰਗਲਵਾਰ ਸਵੇਰੇ ਇੱਕ ਮਾਲ ਗੱਡੀ ਦੇ 8 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਤਰਾਵੜੀ ‘ਚ ਰੇਲਵੇ ਟ੍ਰੈਕ ‘ਤੇ ਵਾਪਰਿਆ,ਚੱਲਦੀ ਮਾਲ ਗੱਡੀ ਦੇ 8 ਡੱਬੇ ਰੇਲਵੇ ਟਰੈਕ ‘ਤੇ ਡਿੱਗ ਗਏ,ਹਾਦਸੇ ਤੋਂ ਬਾਅਦ ਦੋਵੇਂ ਪਾਸੇ ਦੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ,ਪੁਲਿਸ ਅਤੇ ਰੇਲਵੇ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ,ਇਸ ਹਾਦਸੇ ਕਾਰਨ ਰੇਲਵੇ ਟਰੈਕ (Railway Track) ਅਤੇ ਬਿਜਲੀ ਦੇ ਖੰਭੇ ਟੁੱਟ ਗਏ ਹਨ,ਰੇਲਵੇ ਵਿਭਾਗ (Railway Deptt) ਦੀ ਟੀਮ ਨੇ ਕਰਨਾਲ ਦੇ ਤਰਾਵੜੀ ਵਿੱਚ ਟੁੱਟੇ ਟਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ,ਫਿਲਹਾਲ ਇਸ ਰੂਟ ‘ਤੇ ਆਉਣ ਵਾਲੀਆਂ ਟਰੇਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ,ਫਿਲਹਾਲ ਸਾਰੀਆਂ ਟਰੇਨਾਂ ਜਾਖਲ ਰੂਟ ਰਾਹੀਂ ਭੇਜੀਆਂ ਜਾ ਰਹੀਆਂ ਹਨ।

ਕੁਝ ਟਰੇਨਾਂ ਨੂੰ ਮੇਰਠ ਰੂਟ ‘ਤੇ ਡਾਇਵਰਟ ਵੀ ਕੀਤਾ ਗਿਆ ਹੈ,ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ 4 ਵਜੇ ਦੇ ਕਰੀਬ ਵਾਪਰਿਆ,ਜਦੋਂ ਚੱਲਦੀ ਮਾਲ ਗੱਡੀ ਵਿੱਚੋਂ ਇੱਕ ਤੋਂ ਬਾਅਦ ਇੱਕ ਡੱਬੇ ਡਿੱਗਣੇ ਸ਼ੁਰੂ ਹੋ ਗਏ,ਟਰੇਨ ਦੇ ਲੋਕੋ ਪਾਇਲਟ ਨੂੰ ਕਰੀਬ ਡੇਢ ਕਿਲੋਮੀਟਰ ਬਾਅਦ ਹਾਦਸੇ ਦਾ ਪਤਾ ਲੱਗਾ,ਇਸ ਦੌਰਾਨ ਕੰਟੇਨਰਾਂ ਨੇ ਰੇਲਵੇ ਟਰੈਕ ਦੇ ਦੋਵੇਂ ਪਾਸੇ ਬਿਜਲੀ ਦੀਆਂ ਤਾਰਾਂ ਵੀ ਤੋੜ ਦਿੱਤੀਆਂ,ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ,ਹਾਦਸੇ ਦੀ ਸੂਚਨਾ ਮਿਲਦੇ ਹੀ ਸਟੇਸ਼ਨ ਸੁਪਰਡੈਂਟ ਸਮੇਤ ਰੇਲਵੇ ਦੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ,ਜੀਆਰਪੀ ਅਤੇ ਆਰਪੀਐਫ ਦੇ ਜਵਾਨ ਵੀ ਮੌਕੇ ‘ਤੇ ਪਹੁੰਚ ਗਏ,ਫਿਲਹਾਲ ਰੇਲਵੇ ਟੀਮ ਟ੍ਰੈਕ ਨੂੰ ਬਹਾਲ ਕਰਨ ‘ਚ ਲੱਗੀ ਹੋਈ ਹੈ,ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਟੇਨਰ ਚੱਲਦੀ ਮਾਲ ਗੱਡੀ ਤੋਂ ਕਿਵੇਂ ਡਿੱਗਿਆ।

Leave a Reply

Your email address will not be published. Required fields are marked *