ਹਰਿਆਣਾ ਦੇ ਜੀਂਦ ‘ਚ ਸ਼ਨੀਵਾਰ ਦੇਰ ਸ਼ਾਮ ਇਕ ਹਮਲਾਵਰ ਨੇ ਭਾਜਪਾ ਦਫਤਰ ਇੰਚਾਰਜ ਨਰਿੰਦਰ ਸ਼ਰਮਾ ਦੇ ਭਰਾ ਦੇ ਘਰ ‘ਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਇੱਕ ਔਰਤ ਜ਼ਖ਼ਮੀ ਹੋ ਗਈ ਹੈ। ਜ਼ਖਮੀ ਔਰਤ ਨੂੰ ਜੀਂਦ ਦੇ ਸਿਵਲ ਹਸਪਤਾਲ (Civil Hospital) ‘ਚ ਦਾਖਲ ਕਰਵਾਇਆ ਗਿਆ ਹੈ।ਨਰਿੰਦਰ ਸ਼ਰਮਾ ਨੇ ਦੋਸ਼ ਲਾਇਆ ਕਿ ਉਸ ‘ਤੇ ਵੀ ਹਮਲਾ ਕੀਤਾ ਗਿਆ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ, ਸੀਆਈਏ ਇੰਚਾਰਜ ਮਨੀਸ਼ ਕੁਮਾਰ, ਸੰਦੀਪ ਮਲਿਕ ਸਮੇਤ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਸ਼ਿਵ ਕਾਲੋਨੀ, ਜੀਂਦ ਦੇ ਰਹਿਣ ਵਾਲੇ ਵਿਵੇਕ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਹ, ਉਸ ਦਾ ਭਰਾ ਰਵੀ ਅਤੇ ਭਾਜਪਾ ਜੀਂਦ ਦਫਤਰ ਇੰਚਾਰਜ ਨਰਿੰਦਰ ਸ਼ਰਮਾ ਘਰ ਬੈਠੇ ਸਨ। ਇਸੇ ਦੌਰਾਨ ਅੰਸ਼ ਉਰਫ਼ ਲੱਕੀ ਸ਼ਰਮਾ ਅਤੇ ਉਸ ਦੇ ਤਿੰਨ-ਚਾਰ ਹੋਰ ਸਾਥੀ ਰਿਟੀਜ਼ ਦੀ ਕਾਰ ਵਿੱਚ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਉਸ ਨੇ ਗੋਲੀ ਵੀ ਚਲਾਈ ਪਰ ਨਿਸ਼ਾਨਾ ਖੁੰਝ ਜਾਣ ਕਾਰਨ ਗੋਲੀ ਉਸ ਦੀ ਮਾਂ ਅਰਚਨਾ ਸ਼ਰਮਾ (47) ਨੂੰ ਲੱਗ ਗਈ। ਇਸ ਵਿਚ ਉਸ ਦੀ ਮਾਂ ਜ਼ਖਮੀ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਸ਼ ਸ਼ਰਮਾ ਆਪਣੇ ਦੋਸਤਾਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ।ਪਰਿਵਾਰਕ ਮੈਂਬਰਾਂ ਨੇ ਜ਼ਖਮੀ ਅਰਚਨਾ ਸ਼ਰਮਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਭਾਜਪਾ ਦੇ ਦਫ਼ਤਰ ਸਕੱਤਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਸ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ।
