ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬੀ ਜਾਗਰਣ ਦੇ ਨਿਊਜ਼ ਐਡੀਟਰ ਸ੍ਰੀ ਸੁਸ਼ੀਲ ਖੰਨਾ ਦੇ ਪਿਤਾ ਅਤੇ ਹਿੰਦ ਸਮਾਚਾਰ ਦੇ ਸਾਬਕਾ ਨਿਊਜ਼ ਐਡੀਟਰ ਸ੍ਰੀ ਸ਼ਾਮ ਦਾਸ ਖੰਨਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਸ. ਚੀਮਾ ਨੇ ਸ੍ਰੀ ਸ਼ਾਮ ਦਾਸ ਖੰਨਾ ਵੱਲੋਂ ਹਿੰਦ ਸਮਾਚਾਰ ਦੇ ਨਿਊਜ ਐਡੀਟਰ ਵਜੋਂ ਨਿਭਾਈ ਅਹਿਮ ਭੂਮਿਕਾ ਨੂੰ ਯਾਦ ਕੀਤਾ। ਉਨ੍ਹਾਂ ਸ੍ਰੀ ਸੁਸ਼ੀਲ ਖੰਨਾ ਵੱਲੋਂ ਇੱਕ ਪੱਤਰਕਾਰ ਵਜੋਂ ਆਪਣੇ ਪਿਤਾ ਦੀ ਵਿਰਾਸਤ ਨੂੰ ਜਾਰੀ ਰੱਖਦਿਆਂ ਆਮ ਲੋਕਾਂ ਨੂੰ ਗੰਭੀਰ ਮੁੱਦਿਆਂ ਬਾਰੇ ਜਾਣੂ ਕਰਵਾਉਂਣ ਲਈ ਨਿਭਾਈ ਜਾ ਰਹੀ ਭੂਮਿਕਾ ਦਾ ਵੀ ਜਿਕਰ ਕੀਤਾ।
ਵਿੱਤ ਮੰਤਰੀ ਨੇ ਸ਼੍ਰੀ ਸੁਸ਼ੀਲ ਖੰਨਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਨੇ ਕਿਹਾ ਕਿ ਕਿਸੇ ਅਜ਼ੀਜ਼ ਦਾ ਵਿਛੋੜਾ ਇੱਕ ਡੂੰਘਾ ਅਤੇ ਦਰਦਨਾਕ ਅਹਿਸਾਸ ਹੁੰਦਾ ਹੈ । ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚੋਂ ਲੰਘਣ ਦਾ ਬਲ, ਦਿਲਾਸਾ ਅਤੇ ਹਿੰਮਤ ਬਖਸ਼ਣ।