ਭਾਰਤ ਛੱਡੇਗੀ ਬੰਗਲਾ ਦੇਸ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ

0 minutes, 9 seconds Read

ਬੰਗਲਾਦੇਸ਼ ‘ਚ ਹਿੰਸਾ ਤੋਂ ਬਾਅਦ ਆਪਣਾ ਦੇਸ਼ ਛੱਡ ਕੇ ਭਾਰਤ ‘ਚ ਰਹਿਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Former Prime Minister Sheikh Hasina) ਅਗਲੇ 48 ਘੰਟਿਆਂ ‘ਚ ਯੂਰਪ ਜਾ ਸਕਦੀ ਹੈ। ਹਾਲਾਂਕਿ, ਉਹ ਯੂਰਪ ਦੇ ਕਿਹੜੇ ਦੇਸ਼ ਦਾ ਦੌਰਾ ਕਰੇਗੀ, ਇਸ ਬਾਰੇ ਕੋਈ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਲੰਡਨ (London) ਦੀ ਚਰਚਾ ਸੀ ਪਰ ਬ੍ਰਿਟੇਨ ਨੇ ਉਨ੍ਹਾਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਉਸ ਦਾ ਵੀਜ਼ਾ ਵੀ ਰੱਦ (Visa canceled) ਕਰ ਦਿੱਤਾ।

ਫਿਲਹਾਲ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਹਿੰਡਨ ਏਅਰਬੇਸ (Hindon Airbase) ‘ਤੇ ਸੁਰੱਖਿਅਤ ਘਰ ‘ਚ ਰਹਿ ਰਹੀ ਹੈ। ਸੂਤਰਾਂ ਮੁਤਾਬਕ ਸ਼ੇਖ ਹਸੀਨਾ ਯੂਰਪ (Europe) ਦੇ ਕਿਸੇ ਵੀ ਦੇਸ਼ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ।

ਇਹ ਵੀ ਚਰਚਾ ਹੈ ਕਿ ਉਹ ਰੂਸ ਵਿਚ ਵੀ ਸ਼ਰਣ ਲੈ ਸਕਦੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Former Prime Minister Sheikh Hasina) ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੇ ਜਾਣ ਦੇ ਪ੍ਰਬੰਧ ਵੀ ਕਰੇਗਾ।

ਇਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਸੀ ਕਿ ਜੋ ਜਹਾਜ਼ ਸ਼ੇਖ ਹਸੀਨਾ ਨੂੰ ਭਾਰਤ ਛੱਡਣ ਆਇਆ ਸੀ, ਉਹ ਬੰਗਲਾਦੇਸ਼ ਏਅਰਫੋਰਸ ( Bangladesh Air Force)ਸੀ ਅਤੇ ਵਾਪਸ ਚਲਾ ਗਿਆ ਹੈ। ਅਜਿਹੇ ‘ਚ ਉਹ ਜਿਸ ਦੇਸ਼ ‘ਚ ਜਾਵੇਗੀ, ਭਾਰਤ ਉਸ ਲਈ ਪ੍ਰਬੰਧ ਕਰੇਗਾ।

Similar Posts

Leave a Reply

Your email address will not be published. Required fields are marked *