BIg Breaking: ਆਪ ਸਰਕਾਰ ਦੇ ਮੋਹਾਲੀ ਜਿਲ਼੍ਹੇ ਦੇ ਐਮ.ਐਲ.ਏ ਕੁਲਵੰਤ ਸਿੰਘ ਦੇ ਘਰ ਈ.ਡੀ. ਵੱਲ਼ੋਂ ਛਾਪੇਮਾਰੀ ਕੀਤੀ ਗਈ। ਕੁਲਵੰਤ ਸਿੰਘ ਇਕ ਵੱਡਾ ਰਿਆਲਟਰ ਅਤੇ ਬਿਲਡਰ ਹੈ। ਉਹਨ੍ਹਾਂ ਦਾ ਕਾਰਪੋਰੇਸਨ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਮੁਹਾਲੀ ਅਤੇ ਨੇੜਲੇ ਇਲਾਕਿਆ ਵਿੱਚ ਵੱਡੇ ਵੱਧਰ ਤੇ ਫੈਲਿਆ ਹੋਇਆ ਹੈ।
31 ਦਿੱਲੀ ਸ਼ਰਾਬ ਘੁਟਾਲੇ ਦੀਆਂ ਤਾਰਾਂ ਹੁਣ ਪੰਜਾਬ ਵਿੱਚ ਵੀ ਜੁੜਦੀਆਂ ਦਿਖਾਈ ਦੇ ਰਹੀਆਂ ਹਨ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਘੁਟਾਲੇ ਦੀ ਜਾਂਚ ਕਰਨ ਦੇ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ‘ਤੇ ਰੇਡ ਕੀਤੀ ਹੈ। ਬੀਤੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਘੁਟਾਲੇ ਮਮਾਲੇ ਵਿੱਚ ਸੰਮਨ ਜਾਰੀ ਕੀਤੇ ਸਨ। ਤਾਂ ਅੱਜ ਈਡੀ ਦੇ ਅਫ਼ਸਰ ਪੰਜਾਬ ਪਹੁੰਚ ਗਏ ਹਨ।
ਪੰਜਾਬ ਐਕਸਾਈਜ਼ ਘੁਟਾਲੇ ਵਿੱਚ 550 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਚੀਮਾ ਮੁੱਖ ਦੋਸ਼ੀ ਹਨ ਅਤੇ ਮੁੱਖ ਲਾਭਪਾਤਰੀ ਆਮ ਆਦਮੀ ਪਾਰਟੀ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਸਾਧੇ ਸਨ।