ਡੇਰਾਬੱਸੀ ਵਿੱਚ ਖੇਡਾਂ ਦੇ ਦੂਜੇ ਦਿਨ ਐਥਲੈਟਿਕਸ, ਵਾਲੀਬਾਲ, ਫੁੱਟਬਾਲ, ਕਬੱਡੀ ਅਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2024-25 ਬਲਾਕ ਪੱਧਰੀ ਖੇਡਾਂ ਮਿਤੀ 02.09.2024 ਤੋਂ 07.09.2024 ਤੱਕ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬਲਾਕ ਡੇਰਾਬੱਸੀ ਵਿੱਚ ਖੇਡਾਂ ਦਾ ਅੱਜ ਦੂਜਾ ਦਿਨ ਸੀ। ਇਹਨਾ ਵਿੱਚ ਵੱਖ-ਵੱਖ ਖੇਡਾਂ ਐਥਲੈਟਿਕਸ, ਵਾਲੀਬਾਲ (ਸਮੈਸਿੰਗ/ਸ਼ੂਟਿੰਗ) ਫੁੱਟਬਾਲ, ਕਬੱਡੀ (ਨੈਸਨਲ/ਸਰਕਲਸਟਾਇਲ), ਖੋ-ਖੋ ਦੇ ਮੁਕਾਬਲੇ ਕਰਵਾਏ ਗਏ।
    ਸ੍ਰੀ ਰੁਪੇਸ਼ ਕੁਮਾਰ ਬੇਗੜਾ ਜ਼ਿਲ੍ਹਾ ਖੇਡ ਅਫਸਰ ਨੇ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੋਂਸਲਾ ਅਫਜਾਈ ਕੀਤਾ ਗਈ ਅਤੇ ਵੱਧ ਤੋ ਵੱਧ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਲਈ ਪ੍ਰੇਰਿਤ ਕੀਤਾ ਗਿਆ। ਇਹਨਾ ਖੇਡ ਮੁਕਾਬਲਿਆਂ ਦੇ ਅੱਜ ਦੇ ਨਤੀਜੇ ਹੇਠ ਲਿਖੇ ਅਨੁਸਾਰ ਹੈ:

ਐਥਲੈਟਿਕਸ ਅੰਡਰ-17 ਲੜਕੇ
1. 100 ਮੀਟਰ: ਪਿਯੂਸ਼ ਨੇ ਪਹਿਲਾਂ ਸਥਾਨ, ਸੁਨੀਲ ਨੇ ਦੂਜਾ ਸਥਾਨ ਅਤੇ ਪ੍ਰਿੰਸ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2. 400 ਮੀਟਰ: ਰਣਵਿਜੈ ਸਿੰਘ ਨੇ ਪਹਿਲਾ ਸਥਾਨ, ਸਾਹਿਬਜੀਤ ਨੇ ਦੂਜਾ ਸਥਾਨ, ਲਕਸ਼ਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ
 ਐਥਲੈਟਿਕਸ ਅੰਡਰ-17 ਲੜਕੀਆਂ
1. 400 ਮੀਟਰ: ਚਾਂਦਨੀ  ਪਹਿਲਾਂ ਸਥਾਨ, ਨੀਰਜ ਦੂਜਾ ਸਥਾਨ ਅਤੇ ਸਿਮਨਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
2. 800 ਮੀਟਰ: ਗੁਰਸ਼ਰਨ ਕੌਰ ਪਹਿਲਾ ਸਥਾਨ, ਸੁਖਪ੍ਰੀਤ ਕੌਰ ਦੂਜਾ ਸਥਾਨ, ਮਾਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ  
     ਖੋ ਖੋ ਅੰਡਰ-14 ਚ ਤਸਿੰਬਲੀ ਨੇ ਬੱਲੋਪੁਰ ਨੂੰ ਹਰਾਇਆ।

Leave a Reply

Your email address will not be published. Required fields are marked *