ਡੀ.ਸੀ. ਫਾਜਿਲਕਾ ਵੱਲੋਂ ਅਬੋਹਰ ਦੇ ਆਮ ਆਦਮੀ ਕਲੀਨਿਕ ਦਾ ਅਚਾਨਕ ਦੌਰਾ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਅਚਾਨਕ ਅਬੋਹਰ ਦੇ ਇਕ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਅਤੇ ਇੱਥੇ ਉਪਲਬੱਧ ਸਹੁਲਤਾਂ ਦੀ ਪੜਤਾਲ ਕੀਤੀ। ਡਿਪਟੀ ਕਮਿਸ਼ਨਰ ਨੇ ਇੱਥੇ ਮਰੀਜਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਲਏ। ਉਨ੍ਹਾਂਨੇ ਇੱਥੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਮਰੀਜਾਂ ਨੂੰ ਬਿਤਹਰ ਤਰੀਕੇ ਨਾਲ ਸਿਹਤ ਸਹੁਲਤਾਂ ਦਿੱਤੀਆਂ ਜਾਣ।


ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ ਕੁਮਾਰ ਪੋਪਲੀ ਅਤੇ ਐਸਡੀਐਮ ਅਬੋਹਰ ਸ੍ਰੀ ਪੰਕਜ ਬਾਂਸਲ ਵੀ ਹਾਜਰ ਸਨ।


ਬਾਕਸ ਲਈ ਪ੍ਰਸਤਾਵਿਤ ਜ਼ਿਲ੍ਹੇ ਵਿਚ ਚੱਲ ਰਹੇ ਹਨ 26 ਆਮ ਆਦਮੀ ਕਲੀਨਿਕ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿਚ 26 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਇਹ ਸਾਰੇ ਕੰਮਕਾਜੀ ਦਿਨਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁਲਦੇ ਹਨ। ਇੰਨ੍ਹਾਂ ਵਿਚ 90 ਪ੍ਰਕਾਰ ਦੀਆਂ ਦਵਾਈਆਂ ਅਤੇ 38 ਪ੍ਰਕਾਰ ਦੇ ਟੈਸਟ ਬਿਲਕੁਲ ਮੁਫ਼ਤ ਹੁੰਦੇ ਹਨ।

ਜ਼ਿਲ੍ਹੇ ਵਿਚ ਨਿਮਨ ਥਾਂਵਾਂ ਤੇ 26 ਆਮ ਆਦਮੀ ਕਲੀਨਿਕ ਚੱਲ ਰਹੇ ਹਨ।
ਆਮ ਆਦਮੀ ਕਲੀਨਿਕ ਅਰਬਨ ਫਾਜ਼ਿਲਕਾ, ਜੇਪੀ ਪਾਰਕ ਨਵੀਂ ਆਬਾਦੀ ਅਬੋਹਰ, ਪਟੇਲ ਪਾਰਕ ਅਬੋਹਰ, ਸੰਤ ਨਗਰ ਅਬੋਹਰ ਸ਼ਹਿਰ, ਪਿੰਡ ਚੱਕ ਜਾਨੀਸਰ, ਜੰਡਵਾਲਾ ਭੀਮੇਸ਼ਾਹ, ਘੁਬਾਇਆ, ਲਾਧੂਕਾ, ਲਮੋਚੜ ਕਲਾਂ, ਖੁੱਬਣ, ਦੁਤਾਰਾਂ ਵਾਲੀ, ਵਰਿਆਮ  ਖੇੜਾ, ਬੱਲੂਆਣਾ, ਖਾਟਵਾਂ, ਝੁਮਿਆਂ ਵਾਲੀ, ਕਰਨੀ ਖੇੜਾ, ਟਾਹਲੀ ਵਾਲਾ ਬੋਦਲਾ, ਹਸਤਾਂ ਕਲਾਂ, ਅਰਨੀਵਾਲਾ ਸ਼ੇਖ ਸੁਭਾਨ, ਕੱਲਰ ਖੇੜਾ, ਖਿਓਵਾਲੀ ਢਾਬ, ਕਿਲਿਆਂ ਵਾਲੀ, ਮੌਜਗੜ੍ਹ, ਪੰਨੀਵਾਲਾ, ਪੰਜਕੋਸੀ, ਸਾਡੀ ਰਸੋਈ, ਜਲਾਲਾਬਾਦ।

Leave a Reply

Your email address will not be published. Required fields are marked *