CISF ਦਾ “ਪ੍ਰੋਜੈਕਟ ਮਨ” ਮਾਨਸਿਕ ਸਿਹਤ ਵੱਲ ਇੱਕ ਮਜ਼ਬੂਤ ਕਦਮ

0 minutes, 1 second Read

ਹਰਿਆਣਾ 31 ਜੁਲਾਈ 2025: ਸੀਆਈਐਸਐਫ ਦੇ ‘ਪ੍ਰੋਜੈਕਟ ਮਨ’ ਨੇ ਹੁਣ ਤੱਕ 75,000 ਤੋਂ ਵੱਧ ਜਵਾਨਾਂ ਨੂੰ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਪਹਿਲਕਦਮੀ ਰਾਹੀਂ, ਲੋੜ ਅਨੁਸਾਰ ਸਲਾਹ ਸੇਵਾਵਾਂ ਅਤੇ ਸਮੇਂ ਸਿਰ ਦਖਲ ਦੇ ਕੇ ਪੂਰੀ ਫੋਰਸ ਦਾ ਮਨੋਬਲ ਮਜ਼ਬੂਤ ਕੀਤਾ ਜਾ ਰਿਹਾ ਹੈ।

ਅੱਜ ਨੀਰਜਾ ਬਿਰਲਾ, ਚੇਅਰਪਰਸਨ, ਆਦਿਤਿਆ ਬਿਰਲਾ ਐਜੂਕੇਸ਼ਨ ਟਰੱਸਟ (ਏਬੀਈਟੀ) ਅਤੇ ਆਰ.ਐਸ. ਭੱਟੀ (ਆਈਪੀਐਸ), ਡਾਇਰੈਕਟਰ ਜਨਰਲ, ਸੀਆਈਐਸਐਫ ਨੇ ਇਸ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਹ ਮਾਨਸਿਕ ਸਿਹਤ ਪਹਿਲਕਦਮੀ ਨਵੰਬਰ 2024 ‘ਚ ਸੀਆਈਐਸਐਫ ਅਤੇ ਏਬੀਈਟੀ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਸ਼ੁਰੂ ਕੀਤੀ ਸੀ।

ਸੀਆਈਐਸਐਫ ਦੇ ਡਾਇਰੈਕਟਰ ਜਨਰਲ ਨੇ ਏਬੀਈਟੀ ਟੀਮ ਦੀ ਫੋਰਸ ਦੇ ਅੰਦਰ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਫੈਲਾਉਣ, ਕਾਉਂਸਲਿੰਗ, ਲੋੜ ਪੈਣ ‘ਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਅਤੇ ਜਵਾਨਾਂ ਨੂੰ ਮਾਨਸਿਕ ਸਿਹਤ ਦੇ ਖੇਤਰ ‘ਚ ਸਿਖਲਾਈ ਦੇਣ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਕੰਮ ਲਈ ਸ਼ਲਾਘਾ ਕੀਤੀ।

ਹੁਣ ਤੱਕ 75,181 CISF ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ‘ਪ੍ਰੋਜੈਕਟ ਮਨ’ ਤੋਂ ਲਾਭ ਉਠਾ ਚੁੱਕੇ ਹਨ, ਜਦੋਂ ਕਿ ABET ਨੇ 1,726 ਅਧਿਕਾਰੀਆਂ ਅਤੇ ਅਧੀਨ ਕਰਮਚਾਰੀਆਂ ਨੂੰ ਘੱਟ-ਜੋਖਮ ਵਾਲੇ ਮਾਨਸਿਕ ਸਿਹਤ ਮੁੱਦਿਆਂ ਦੀ ਪਛਾਣ ਕਰਨ ਅਤੇ ਗੰਭੀਰ ਮਾਮਲਿਆਂ ਨੂੰ ਮਾਹਰਾਂ ਕੋਲ ਭੇਜਣ ਲਈ ਸਿਖਲਾਈ ਦਿੱਤੀ ਹੈ। ਇਸ ਦੋ-ਪੱਧਰੀ ਪ੍ਰਣਾਲੀ ਨੇ ਮਾਨਸਿਕ ਸਿਹਤ ਸਹਾਇਤਾ ਨੂੰ ਜ਼ਮੀਨੀ ਪੱਧਰ ‘ਤੇ ਪਹੁੰਚਾਉਣਾ ਆਸਾਨ ਬਣਾ ਦਿੱਤਾ ਹੈ।

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ, ਸੰਸਦ ਅਤੇ ਦਿੱਲੀ ਮੈਟਰੋ ਵਰਗੀਆਂ ਸੰਵੇਦਨਸ਼ੀਲ ਇਕਾਈਆਂ ‘ਤੇ ਤਾਇਨਾਤ ਲਗਭਗ 31,000 ਜਵਾਨਾਂ ਦਾ ਮਨੋਵਿਗਿਆਨਕ ਤੌਰ ‘ਤੇ ਮੁਲਾਂਕਣ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਕਿਸੇ ਵੀ ਸੰਭਾਵੀ ਮਾਨਸਿਕ ਸਮੱਸਿਆਵਾਂ ਦੀ ਪਛਾਣ ਕੀਤੀ ਜਾ ਸਕੇ। ਇਸ ਪਹਿਲਕਦਮੀ ਨੇ ਹੁਣ ਡਿਪਰੈਸ਼ਨ, ਵਿਆਹੁਤਾ ਤਣਾਅ, ਵਿੱਤੀ ਸਮੱਸਿਆਵਾਂ ਆਦਿ ਵਰਗੀਆਂ ਸਮੱਸਿਆਵਾਂ ਚ ਸਮੇਂ ਸਿਰ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨਾ ਸੰਭਵ ਬਣਾਇਆ ਹੈ।

Similar Posts

Leave a Reply

Your email address will not be published. Required fields are marked *