ਚਾਇਨਾ ਡੋਰ ਦਾ ਕਹਿਰ ਫੇਰ ਦੇਖਣ ਨੂੰ ਮਿਲਿਆ। ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਤੇ ਰੋਕ ਲਗਾਈ ਹੋਈ ਹੈ। ਲੋਕ ਫਿਰ ਵੀ ਇਸਦਾ ਇਸਤਮਾਲ ਕਰਨ ਤੋ ਨਹੀ ਹੱਟਦੇ। ਅੰਮ੍ਰਿਤਸਰ ਵਿਚ 6 ਸਾਲ ਦੀ ਬੱਚੀ ਚਾਈਨਾ ਡੋਰ ਦੀ ਲਪੇਟ ਵਿਚ ਆਈ ਹੈ।
ਇਸ ਘਟਨਾ ਵਿੱਚ ਲੜਕੀ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਦੀਨਦਿਆਲ ਕਲੋਨੀ ਵੇਰਕਾ ਤੋ ਲੜਕੀ ਆਪਣੇ ਪਰਿਵਾਰ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿਚ ਲੜਕੀ ਦਾ ਗਲਾ ਚਾਈਨਾ ਡੋਰ ਵਿਚ ਉਲਝ ਗਿਆ।
ਜਿਸ ਨਾਲ ਉਸ ਦੀ ਸਾਹ ਨਾੜੀ ਕਟ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।