ਬੇਲ ਪੱਤਰ ਦਾ ਪੌਦਾ ਆਯੂਰਵੈਦਿਕ ਔਸ਼ਧੀ ਹੈ: ਪੜ੍ਹੋਂ ਇਸ ਦੇ ਲਾਭ

0 minutes, 0 seconds Read

ਸਾਡੇ ਚੌਗਿਰਦੇ ਵਿਚ ਵੰਨ-ਸੁਵੰਨੇ ਰੁੱਖ ਬੂਟੇ ਹਨ। ਕੁਦਰਤ ਦੀਆਂ ਹੋਰਨਾਂ ਹਜ਼ਾਰਾਂ ਨਿਆਮਤਾਂ ਵਾਂਗ ਰੁੱਖ ਵੀ ਸਾਨੂੰ ਕਈ ਤਰ੍ਹਾਂ ਨਾਲ ਜੀਵਨ ਬਖਸ਼ਦੇ ਹਨ। ਅਜਿਹੇ ਬਹੁਤ ਸਾਰੇ ਰੁੱਖ ਹਨ, ਜਿਨ੍ਹਾਂ ਦਾ ਧਾਰਮਿਕ ਮਹੱਤਵ ਵੀ ਹੈ।

ਅਜਿਹਾ ਹੀ ਇਕ ਪੌਦਾ ਹੈ, ਬੇਲ ਪੱਤਰ। ਬੇਲ ਪੱਤਰ ਦਾ ਪੌਦਾ ਧਾਰਮਿਕ ਤੇ ਆਯੂਰਵੈਦਿਕ ਦੋਨਾਂ ਤਰ੍ਹਾਂ ਨਾਲ ਹੀ ਅਹਿਮ ਹੈ। ਇਸ ਰੁੱਖ ਦਾ ਸੰਬੰਧ ਭਗਵਾਨ ਸ਼ਿਵ ਜੀ ਨਾਲ ਹੈ। ਜਦ ਸ਼ਿਵਰਾਤਰੀ ਦਾ ਦਿਨ ਹੁੰਦਾ ਹੈ ਤਾਂ ਇਸ ਸ਼ੁੱਭ ਦਿਹਾੜੇ ਉੱਤੇ ਬੇਲਪੱਤਰ ਦੇ ਪੱਤੇ ਤੇ ਫਲ ਭਗਵਾਨ ਸ਼ਿਵ ਜੀ ਨੂੰ ਅਰਪਿਤ ਕੀਤੇ ਜਾਂਦੇ ਹਨ। ਇਸ ਤੋਂ ਸਿਵਾ ਆਯੂਰਵੈਦਿਕ ਚਿਕਿਤਸਾ ਪ੍ਰਣਾਲੀ ਵਿਚ ਬੇਲਪੱਤਰ ਦੇ ਕਈ ਸਾਰੇ ਫਾਇਦੇ ਦੱਸੇ ਗਏ ਹਨ।

ਬੇਲਪੱਤਰ ਦੇ ਰੁੱਖ ਨੂੰ ਪੇਟ ਦੀਆਂ ਸਮੱਸਿਆਵਾਂ ਦੇ ਖਾਤਮੇ ਲਈ ਕਾਰਗਰ ਦੱਸਿਆ ਗਿਆ ਹੈ। ਇਸ ਰੁੱਖ ਦੀ ਛਾਲ ਯਾਨੀ ਸੱਕ ਨੂੰ ਉਤਾਰ ਕੇ ਇਸ ਦਾ ਕਾੜ੍ਹਾ ਤਿਆਰ ਕੀਤਾ ਜਾਂਦਾ ਹੈ। ਬੇਲਪੱਤਰ ਦੇ ਸੱਕ ਨੂੰ ਪਾਣੀ ਵਿਚ ਪਾ ਕੇ ਗਰਮ ਕਰੋ, ਲੰਮਾ ਸਮਾਂ ਗਰਮ ਕਰਦੇ ਰਹੋ ਤੇ ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਕਾੜ੍ਹੇ ਨੂੰ ਪੀ ਲਵੋ।

ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਬੇਲਪੱਤਰ ਦੇ ਪੱਤੇ ਖਾਣੇ ਵੀ ਲਾਭਕਾਰੀ ਹਨ। ਇਹ ਪੱਤੇ ਦਸਤ ਸੰਬੰਧੀ ਸਮੱਸਿਆ ਨੂੰ ਹੱਲ ਕਰਦੇ ਹਨ।

ਬੇਲਪੱਤਰ ਦਾ ਇਕ ਨੁਸਖਾ ਹੈ ਕਿ ਇਸ ਦੇ ਫਲ ਤੇ ਘਿਉ ਨੂੰ ਇਕ ਸਾਥ ਮਿਲਾ ਕੇ ਸੇਵਨ ਕਰੋ। ਇਸ ਨਾਲ ਦਿਲ ਦੀ ਸਿਹਤ ਚੰਗੀ ਰਹਿੰਦੀ ਹੈ। ਇਸ ਸਦਕਾ ਹਾਰਟ ਅਟੈਕ, ਬੀਪੀ ਆਦਿ ਦੀ ਸਮੱਸਿਆ ਨਹੀਂ ਆਉਂਦੀ।

ਬੇਲਪੱਤਰ ਵਿਚ ਕਈ ਸਾਰੇ ਤੱਤ ਜਿਵੇਂ ਕੈਲਸ਼ੀਅਮ, ਵਿਟਾਮਿਨ ਏ ਤੇ ਸੀ, ਖਣਿਜ ਪਦਾਰਥ ਬੀ1, ਬੀ2, ਫਾਇਬਰ ਮੌਜੂਦ ਹੁੰਦੇ ਹਨ।

Similar Posts

Leave a Reply

Your email address will not be published. Required fields are marked *