Amazon ਦਾ ਵੱਡਾ ਕਦਮ 16,000 ਮੁਲਾਜ਼ਮਾਂ ਦੀ ਛਾਂਟੀ ਮਗਰੋਂ ਹੁਣ AI ਦੇ ਸਹਾਰੇ 55 ਲੱਖ ਕਰੋੜ ਕਮਾਉਣ ਦੀ ਤਿਆਰੀ

author
0 minutes, 5 seconds Read

ਦੁਨੀਆ ਦੀ ਦਿੱਗਜ ਕੰਪਨੀ ਐਮਾਜ਼ੋਨ ਇਸ ਸਮੇਂ ਇੱਕ ਅਜਿਹੇ ਮੋੜ ‘ਤੇ ਖੜ੍ਹੀ ਹੈ, ਜਿੱਥੇ ਦੋ ਬਿਲਕੁਲ ਵੱਖਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

ਇੱਕ ਪਾਸੇ ਜਿੱਥੇ ਹਜ਼ਾਰਾਂ ਮੁਲਾਜ਼ਮ ਕੰਪਨੀ ਛੱਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਹਾਰੇ ਇੱਕ ਅਜਿਹੇ ਸੁਪਨੇ ਨੂੰ ਹਕੀਕਤ ਬਣਾਉਣ ਦੀ ਤਿਆਰੀ ਕਰ ਰਹੀ ਹੈ,

ਜਿੱਥੇ ਹੁਣ ਤੱਕ ਬਹੁਤ ਘੱਟ ਕੰਪਨੀਆਂ ਪਹੁੰਚ ਸਕੀਆਂ ਹਨ।

ਦੁਨੀਆ ਦੀ ਦਿੱਗਜ ਕੰਪਨੀ ਐਮਾਜ਼ੋਨ ਇਸ ਸਮੇਂ ਇੱਕ ਅਜਿਹੇ ਮੋੜ ‘ਤੇ ਖੜ੍ਹੀ ਹੈ, ਜਿੱਥੇ ਦੋ ਬਿਲਕੁਲ ਵੱਖਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ ਜਿੱਥੇ ਹਜ਼ਾਰਾਂ ਮੁਲਾਜ਼ਮ ਕੰਪਨੀ ਛੱਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਹਾਰੇ ਇੱਕ ਅਜਿਹੇ ਸੁਪਨੇ ਨੂੰ ਹਕੀਕਤ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਿੱਥੇ ਹੁਣ ਤੱਕ ਬਹੁਤ ਘੱਟ ਕੰਪਨੀਆਂ ਪਹੁੰਚ ਸਕੀਆਂ ਹਨ।

ਰੌਇਟਰਜ਼ ਦੀ ਰਿਪੋਰਟ ਅਨੁਸਾਰ, ਐਮਾਜ਼ਾਨ ਦੇ ਸੀਈਓ ਐਂਡੀ ਜੈਸੀ ਨੇ ਇੱਕ ਅੰਦਰੂਨੀ ਮੀਟਿੰਗ ਦੌਰਾਨ Amazon Web Service ਦੇ ਭਵਿੱਖ ਬਾਰੇ ਆਪਣਾ ਵਿਜ਼ਨ ਸਾਂਝਾ ਕੀਤਾ। ਉਹਨਾਂ ਨੇ ਕਿਹਾ, “ਮੈਂ ਪਿਛਲੇ ਕੁਝ ਸਾਲਾਂ ਤੋਂ ਸੋਚ ਰਿਹਾ ਸੀ ਕਿ AWS ਅਗਲੇ 10 ਸਾਲਾਂ ਵਿੱਚ 300 ਬਿਲੀਅਨ ਡਾਲਰ ਸਾਲਾਨਾ ਮਾਲੀਆ ਵਾਲਾ ਕਾਰੋਬਾਰ ਹੋ ਸਕਦਾ ਹੈ।

ਪਰ AI ਵਿੱਚ ਜੋ ਕ੍ਰਾਂਤੀ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ AWS ਦੇ ਇਸ ਤੋਂ ਦੁੱਗਣਾ ਹੋਣ ਦੀ ਪੂਰੀ ਸੰਭਾਵਨਾ ਹੈ।” ਪਹਿਲਾਂ ਉਨ੍ਹਾਂ ਦਾ ਮੰਨਣਾ ਸੀ ਕਿ ਅਗਲੇ 10 ਸਾਲਾਂ ਵਿੱਚ AWS ਸਾਲਾਨਾ 300 ਬਿਲੀਅਨ ਡਾਲਰ ਦਾ ਕਾਰੋਬਾਰ ਬਣ ਸਕਦਾ ਹੈ, ਪਰ ਹੁਣ AI ਦੀ ਤੇਜ਼ੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅੰਕੜਾ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ।

55 ਲੱਖ ਕਰੋੜ ਰੁਪਏ ਦਾ ਟੀਚਾ

ਜੇਕਰ ਐਂਡੀ ਜੈਸੀ ਦਾ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ, ਤਾਂ AWS ਦਾ ਸਾਲਾਨਾ ਮਾਲੀਆ ਲਗਭਗ 600 ਬਿਲੀਅਨ ਡਾਲਰ (ਯਾਨੀ ਕਰੀਬ 55,00,000 ਕਰੋੜ ਰੁਪਏ) ਤੱਕ ਪਹੁੰਚ ਸਕਦਾ ਹੈ। ਇਸ ਅੰਕੜੇ ਦੀ ਗੰਭੀਰਤਾ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ AWS ਨੇ ਸਾਲ 2025 ਵਿੱਚ 128.7 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ, ਜੋ ਪਿਛਲੇ ਸਾਲ ਦੇ ਮੁਕਾਬਲੇ 19 ਫੀਸਦੀ ਵੱਧ ਸੀ। ਜੈਸੀ ਦੇ ਨਵੇਂ ਟੀਚੇ ਤੱਕ ਪਹੁੰਚਣ ਲਈ ਕੰਪਨੀ ਨੂੰ ਲੰਬੇ ਸਮੇਂ ਤੱਕ ਹਰ ਸਾਲ ਮਜ਼ਬੂਤ ਗ੍ਰੋਥ ਬਰਕਰਾਰ ਰੱਖਣੀ ਹੋਵੇਗੀ।

16,000 ਕਰਮਚਾਰੀਆਂ ਦੀ ਛਾਂਟੀ

ਜਿੱਥੇ ਇੱਕ ਪਾਸੇ ਭਵਿੱਖ ਦੀਆਂ ਇਨ੍ਹਾਂ ਵੱਡੀਆਂ ਯੋਜਨਾਵਾਂ ‘ਤੇ ਚਰਚਾ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਐਮਾਜ਼ਾਨ ਨੇ ਹਾਲ ਹੀ ਵਿੱਚ ਲਗਭਗ 16,000 ਮੁਲਾਜ਼ਮਾਂ ਦੀ ਛਾਂਟੀ ਦੀ ਪੁਸ਼ਟੀ ਕੀਤੀ ਹੈ। ਕੰਪਨੀ ਮੁਤਾਬਕ ਇਹ ਕਦਮ ਟੀਮਾਂ ਨੂੰ ਸੰਗਠਿਤ ਕਰਨ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।

ਇਹ ਛਾਂਟੀ ‘Project Dawn’ ਨਾਮਕ ਇੱਕ ਇੰਟਰਨਲ ਪਲਾਨ ਨਾਲ ਜੁੜੀ ਹੋਈ ਸੀ। ਦਿਲਚਸਪ ਗੱਲ ਇਹ ਰਹੀ ਕਿ ਇਸ ਕਟੌਤੀ ਦੀ ਖ਼ਬਰ ਸਭ ਤੋਂ ਪਹਿਲਾਂ ਇੱਕ ਡਰਾਫਟ ਈਮੇਲ ਰਾਹੀਂ ਸਾਹਮਣੇ ਆਈ, ਜੋ ਕਿਸੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਗਲਤੀ ਨਾਲ ਕਰਮਚਾਰੀਆਂ ਨਾਲ ਸਾਂਝੀ ਹੋ ਗਈ ਸੀ।

AI ‘ਤੇ ਐਮਾਜ਼ਾਨ ਦਾ ਵੱਡਾ ਦਾਅ

ਐਮਾਜ਼ਾਨ ਇਸ ਸਮੇਂ AI ‘ਤੇ ਪੂਰਾ ਜ਼ੋਰ ਦੇ ਰਹੀ ਹੈ, ਖਾਸ ਕਰਕੇ AWS ਦੇ ਜ਼ਰੀਏ। ਅੱਜ ਦੇ ਸਮੇਂ ਵਿੱਚ ਕੰਪਨੀਆਂ ਆਪਣੇ ਡੇਟਾ, ਐਪਸ ਅਤੇ AI ਮਾਡਲਾਂ ਨੂੰ ਚਲਾਉਣ ਲਈ ਕਲਾਉਡ ਸਿਸਟਮ ‘ਤੇ ਨਿਰਭਰ ਹਨ। ਜਿਵੇਂ-ਜਿਵੇਂ ਜ਼ਿਆਦਾ ਕੰਪਨੀਆਂ AI ਟੂਲਸ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਸ਼ਕਤੀਸ਼ਾਲੀ ਕਲਾਉਡ ਸਿਸਟਮ ਦੀ ਲੋੜ ਹੁੰਦੀ ਹੈ। ਐਮਾਜ਼ਾਨ ਦਾ AWS ਇਸੇ ਮੰਗ ਨੂੰ ਪੂਰਾ ਕਰਨ ਲਈ ਪਹਿਲੀ ਪਸੰਦ ਬਣਨਾ ਚਾਹੁੰਦਾ ਹੈ।

Similar Posts

Leave a Reply

Your email address will not be published. Required fields are marked *