ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਫ਼ਤਰੀ ਸਮਾਂ ਬਦਲਣ ਦੀ ਬੇਮਿਸਾਲ ਲੋਕ-ਪੱਖੀ ਪਹਿਲਕਦਮੀ ਨਾਲ ਸੂਬੇ ਵਿੱਚ ‘ਨਵੇਂ ਯੁੱਗ ਦਾ ਆਗਾਜ਼’ ਹੋਇਆ ਹੈ, ਜਿਸ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਬਚਣ ਦੇ ਨਾਲ-ਨਾਲ 2 ਮਈ ਤੋਂ 15 ਜੁਲਾਈ ਤੱਕ ਲਗਭਗ 40-45 ਕਰੋੜ ਰੁਪਏ ਦੀ ਵੀ ਬੱਚਤ ਹੋਵੇਗੀ।
ਪੰਜਾਬ ਸਕੱਤਰੇਤ ਦੀ ਕੰਨਟੀਨ ਵਿੱਚ ਅੱਜ ਤੋਂ ਮੁਲਾਜਮਾਂ ਨੂੰ ਬਰੇਕਫਾਸਟ ਵਿੱਚ ਮਿਲਣਗੇ ਦਹੀ ਨਾਲ ਪਰਾਠੇ, ਇਸ ਤੋਂ ਪਹਿਲਾ ਕੰਨਟੀਨ ਵਿਚ ਸਿਰਫ ਲੰਚ ਹੀ ਮਿਲਦਾ ਸੀ। ਬਰੇਕਫਾਸਟ 8.30 ਤੋਂ 9.30 ਤੱਕ ਮਿਲੇਗਾ।