ਪੰਜਾਬ ਸਰਕਾਰ ਨੇ ਆਪਣੀ ਨਵੀਂ ਜਾਰੀ ਕੀਤੀ ਲੈਂਡ ਪੁਲਿੰਗ ਨੀਤੀ (land pooling policy) ਨੂੰ ਵਾਪਸ ਲੈ ਲਿਆ ਹੈ | ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 14 ਮਈ 2025 ਨੂੰ ਲੈਂਡ ਪੁਲਿੰਗ ਨੀਤੀ ਜਾਰੀ ਕੀਤੀ ਸੀ |

ਇਸ ਸਬੰਧੀ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ‘ਚ ਕਿਹਾ ਗਿਆ ਹੈ ਕਿ ਨੀਤੀ ਤਹਿਤ ਹੁਣ ਤੱਕ ਕੀਤੀਆਂ ਸਾਰੀਆਂ ਕਾਰਵਾਈਆਂ, ਜਿਵੇਂ ਕਿ ਐਲ.ਓ.ਆਈ. ਜਾਰੀ ਕਰਨਾ, ਰਜਿਸਟ੍ਰੇਸ਼ਨਾਂ ਜਾਂ ਹੋਰ ਕੋਈ ਵੀ ਕਦਮ, ਹੁਣ ਰੱਦ ਸਮਝੇ ਜਾਣਗੇ ਅਤੇ ਵਾਪਸ ਕੀਤੇ ਜਾਣਗੇ।