Latest News ਗੋਲਡਨ ਟੈਂਪਲ ਨੂੰ ਉਡਾਉਣ ਦੀ ਧਮਕੀ ਵਾਲੇ ਈਮੇਲ ਦਾ ਤਮਿਲਨਾਡੂ ਕੁਨੈਕਸ਼ਨ 0 minutes, 0 seconds Read ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਧਮਕੀ ਭਰੀ ਮੇਲ ਕਾਰਨ ਸਨਸਨੀ ਫੈਲ ਗਈ ਹੈ। ਅੱਜ ਲਗਭਗ 3 ਮੇਲ ਮਿਲੇ ਹਨ ਹਨ, ਜਿਸ ਤੋਂ ਬਾਅਦ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹਨ। ਪਿਛਲੇ 3 ਦਿਨ ਤੋਂ ਲਗਾਤਾਰ ਧਮਕੀ ਭਰੇ ਮੇਲ ਮਿਲ ਰਹੇ ਹਨ। ਇਸ ਤੋਂ ਬਾਅਦ ‘ਚ ਪੁਲਿਸ ਲਗਾਤਾਰ ਸੁਰੱਖਿਆ ਦਾ ਘੇਰਾ ਸਖ਼ਤ ਕਰ ਰਹੀ ਹੈ। ਇਸ ਨਵੀਂ ਮੇਲ ਦਾ ਲਿੰਕ ਤਮਿਲਨਾਡੁ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਮੇਲ ਸਮੱਗਰੀ ਤਮਿਲਨਾਡੁ ਨਾਲ ਸਬੰਧਤ ਹੈ। ਇਸ ਲਈ ਉਹ ਤਮਿਲਨਾਡੁ ਪੁਲਿਸ ਦੇ ਸੰਪਰਕ ਵਿੱਚ ਹਨ, ਉਹ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਤਮਿਲਨਾਡੁ ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਹਾਂ, ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਧਾਰਮਿਕ ਆਸਥਾ ਦਾ ਸਵਾਲ ਹੈ । ਖਾਸ ਗੱਲ ਇਹ ਹੈ ਕਿ ਇਸ ਈਮੇਲ ਵਿੱਚ ਖਾਲਿਸਤਾਨ ਦੇ ਨਾਲ-ਨਾਲ ਉਦੈਨਿਧੀ ਦਾ ਵੀ ਜ਼ਿਕਰ ਹੈ। ਇਸ ਈਮੇਲ ਦੇ ਵਿਸ਼ੇ ਵਿੱਚ ਖਾਲਿਸਤਾਨ-ਉਦੈਨਿਧੀ ਗਠਜੋੜ ਦੀ ਗੱਲ ਕਹੀ ਗਈ । ਇਹ ਈਮੇਲ 15 ਜੁਲਾਈ ਦੀ ਸਵੇਰੇ 3.37 ਵਜੇ ਭੇਜੀ ਗਈ ਸੀ। ਜਿਸ ਵਿੱਚ ਆਖਰੀ ਦੋ ਈਮੇਲ, ਜੋ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਜਾਅਲੀ ਈਮੇਲ ਅਡਰੈੱਸ ਦੀ ਵਰਤੋਂ ਕਰਕੇ ਭੇਜੇ ਗਏ ਹਨ।
InternationalLatest NewsWorld ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਗਾਜ਼ਾ ਤੋਂ ਸਾਰੇ ਬੰਧਕਾਂ ਨੂੰ ਰਿਹਾਅ ਕਰਨ ਲਈ ਸ਼ਨੀਵਾਰ ਦੁਪਹਿਰ ਤੱਕ ਦਾ ਸਮਾਂ ਦਿੱਤਾ By