ਗਰਮੀ ਵਧਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ

0 minutes, 1 second Read

ਗਰਮੀ ਵਧਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਗਰਮੀ ਦੇ ਮਾਰੇ ਪਸ਼ੂ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਗਰਮੀ ਕਾਰਨ ਸਿਹਤ ਵਿਭਾਗ (Department of Health) ਵੱਲੋਂ ਵੀ ਹਦਾਇਤਾਂ ਦਿੱਤੀਆਂ ਸਨ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਸਵੇਰੇ ਜਾਂ ਸ਼ਾਮ ਘਰ ਤੋਂ ਬਾਹਰ ਨਿਕਲੋ,ਤਾਪਮਾਨ ਵਧਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ,ਅਜਿਹੇ ਹਾਲਾਤ ਵਿੱਚ ਆਮ ਜਨ-ਜੀਵਨ ਵਧੇਰੇ ਪ੍ਰਭਾਵਿਤ ਹੋ ਰਿਹਾ ਹੈ,ਪੰਜਾਬ ਵਿੱਚ ਮਈ ਦੇ ਮਹੀਨੇ ਵਿੱਚ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ,ਪੰਜਾਬ ਅਤੇ ਚੰਡੀਗੜ੍ਹ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ,ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ,ਇਹ ਆਮ ਤਾਪਮਾਨ ਨਾਲੋਂ 2.7 ਡਿਗਰੀ ਵੱਧ ਦਰਜ ਕੀਤਾ ਗਿਆ ਹੈ,ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 45.2 ਡਿਗਰੀ ਦਰਜ ਕੀਤਾ ਗਿਆ,12 ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਵੱਧ ਰਿਹਾ ਹੈ। 

Similar Posts

Leave a Reply

Your email address will not be published. Required fields are marked *