ਕਰਨਵੀਰ ਮਹਿਰਾ (Karanveer Mehra) ਬਿੱਗ ਬੌਸ 18 (Big Boss 18) ਦੇ ਵਿਜੇਤਾ ਬਣ ਗਏ ਹਨ। ਕਰਨਵੀਰ ਮਹਿਰਾ ਨੇ ਵਿਵੀਅਨ ਡੇਸੇਨਾ ਨੂੰ ਹਰਾ ਕੇ ਇਸ ਸੀਜ਼ਨ ਦਾ ਖ਼ਿਤਾਬ ਜਿੱਤਿਆ।ਉਸ ਨੂੰ ਚਮਕਦਾਰ ਟਰਾਫ਼ੀ ਦੇ ਨਾਲ 50 ਲੱਖ ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਅਭਿਨੇਤਾ ਟਰਾਫ਼ੀ ਨੂੰ ਫੜ ਕੇ ਬਹੁਤ ਖ਼ੁਸ਼ ਨਜ਼ਰ ਆਏ। ਜਦੋਂ ਕਿ ਈਸ਼ਾ ਸਿੰਘ ਅਤੇ ਅਵਿਨਾਸ਼ ਮਿਸ਼ਰਾ ਨੇ ਉਸ ਨੂੰ ਜੱਫ਼ੀ ਪਾਈ। ਸਲਮਾਨ ਖਾਨ ਨੇ ਵੀ ਅਭਿਨੇਤਾ ਨੂੰ ਵਧਾਈ ਦਿੱਤੀ।ਫੈਨਜ਼ ਸੋਸ਼ਲ ਮੀਡੀਆ (Fans Social Media) ‘ਤੇ ਕਰਨਵੀਰ ਮਹਿਰਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਆਖ਼ਰਕਾਰ ਸਾਡੇ ਕਰਨਵੀਰ ਨੇ ਜਿੱਤ ਹਾਸਲ ਕਰ ਲਈ। ਮੈਂ ਉਸ ਨੂੰ ਟਰਾਫ਼ੀ ਦੇ ਨਾਲ ਦੇਖ ਕੇ ਬਹੁਤ ਖ਼ੁਸ਼ ਹਾਂ।” ਇਕ ਹੋਰ ਯੂਜ਼ਰ ਨੇ ਲਿਖਿਆ, ”ਬਿੱਗ ਬੌਸ ਦੇ ਸੱਚੇ ਵਿਅਕਤੀ ਨੇ ਆਖ਼ਰਕਾਰ 18ਵਾਂ ਸੀਜ਼ਨ ਜਿੱਤ ਲਿਆ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ, ”ਬਿੱਗ ਬੌਸ 18 ਦੇ ਜੇਤੂ ਕਰਨਵੀਰ ਮਹਿਰਾ।
