ਨੀਰਜ ਚੋਪੜਾ ਦਾ ਹੋਇਆ ਵਿਆਹ- ਪੜ੍ਹੋ ਪੂਰੀ ਖਬਰ

0 minutes, 2 seconds Read

ਜੈਵਲਿਨ ਥ੍ਰੋਅਰ ਅਤੇ ਭਾਰਤੀ ਖੇਡਾਂ ਦੇ ਗੋਲਡਨ ਬੁਆਏ ਨੀਰਜ ਚੋਪੜਾ (Golden Boy Neeraj Chopra) ਨੇ ਰਾਤੋ-ਰਾਤ ਇੱਕ ਖਬਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਸੋਨੀਪਤ ਦੀ ਰਹਿਣ ਵਾਲੀ ਹਿਮਾਨੀ ਮੋੜ ਨਾਲ ਚੋਰੀ-ਛਿਪੇ ਸੱਤ ਫੇਰੇ ਲਏ। ਫਿਰ ਉਹ ਹਨੀਮੂਨ ਲਈ ਅਮਰੀਕਾ ਵੀ ਰਵਾਨਾ ਹੋ ਗਏ।ਫਿਰ ਉਹ ਹਨੀਮੂਨ ਲਈ ਅਮਰੀਕਾ ਵੀ ਰਵਾਨਾ ਹੋ ਗਏ। ਨੀਰਜ ਚੋਪੜਾ ਖੁਦ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਹਨ। ਉਸ ਦੀ ਪਤਨੀ ਹਿਮਾਨੀ ਵੀ ਹਰਿਆਣਾ ਦੀ ਰਹਿਣ ਵਾਲੀ ਹੈ। ਫਿਰ ਵੀ ਦੋਹਾਂ ਨੇ ਪਹਾੜੀਆਂ ਦੀ ਰਾਣੀ ਸ਼ਿਮਲਾ ਜਾ ਕੇ ਵਿਆਹ ਕਰਵਾ ਲਿਆ।ਨੀਰਜ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਵਿਆਹ ਦੀ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੇ ਨੀਰਜ ਦੇ ਵਿਆਹ ਦੇ ਪ੍ਰੋਗਰਾਮ ਨੂੰ ਕਾਫੀ ਗੁਪਤ ਰੱਖਿਆ ਸੀ। ਡੇਸਟੀਨੇਸ਼ਨ ਵੈਡਿੰਗ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੂੰ ਚੁਣਿਆ ਗਿਆ ਸੀ।ਅਤੇ ਇਸ ਨਿਜੀ ਸਮਾਗਮ ਵਿੱਚ ਦੋਵਾਂ ਪਰਿਵਾਰਾਂ ਦੇ ਕਰੀਬੀ ਲੋਕਾਂ ਸਮੇਤ 40-50 ਪਰਿਵਾਰਕ ਮੈਂਬਰਾਂ ਨੇ ਹੀ ਸ਼ਿਰਕਤ ਕੀਤੀ। ਦੂਰ ਦੀ ਜਗ੍ਹਾ ਚੁਣਨ ਅਤੇ ਲੋਕਾਂ ਦੇ ਘੱਟ ਆਉਣ ਦਾ ਕਾਰਨ ਇਹ ਸੀ ਕਿ ਦੋਵੇਂ ਪਰਿਵਾਰ ਇਸ ਸਮਾਗਮ ਨੂੰ ਬਹੁਤ ਗੁਪਤ ਰੱਖਣਾ ਚਾਹੁੰਦੇ ਸਨ।

Similar Posts

Leave a Reply

Your email address will not be published. Required fields are marked *