ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਦੀ ਲਿਬਰਲ ਪਾਰਟੀ (Liberal Party) ਨੇ ਵੀਰਵਾਰ ਦੇਰ ਰਾਤ ਕਿਹਾ ਕਿ ਉਹ 2025 ਦੀਆਂ ਚੋਣਾਂ ਤੋਂ ਪਹਿਲਾਂ 9 ਮਾਰਚ ਨੂੰ ਨਵਾਂ ਨੇਤਾ ਚੁਣੇਗੀ,ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਲਿਬਰਲ ਨੇਤਾ (Liberal Leader) ਦੋਵਾਂ ਦੇ ਤੌਰ ‘ਤੇ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਪਾਰਟੀ ਕੋਈ ਨਵਾਂ ਪ੍ਰਧਾਨ ਨਹੀਂ ਚੁਣਦੀ,ਪਾਰਟੀ ਨੇ ਕਿਹਾ ਕਿ ਲੀਡਰਸ਼ਿਪ ਵੋਟਿੰਗ (Leadership Voting) 9 ਮਾਰਚ ਨੂੰ ਸਮਾਪਤ ਹੋਵੇਗੀ ਅਤੇ ਉਸੇ ਤਰੀਕ ਨੂੰ ਨਵੇਂ ਨੇਤਾ ਦਾ ਐਲਾਨ ਕੀਤਾ ਜਾਵੇਗਾ,ਲਿਬਰਲ ਪਾਰਟੀ (Liberal Party) ਦੇ ਅਨੁਸਾਰ, ਇੱਕ ਰਜਿਸਟਰਡ ਲਿਬਰਲ (Registered Liberal) ਬਣਨ ਅਤੇ ਲੀਡਰਸ਼ਿਪ ਦੀ ਦੌੜ ਵਿੱਚ ਵੋਟ ਪਾਉਣ ਦੇ ਯੋਗ ਹੋਣ ਦੀ ਕੱਟ-ਆਫ ਮਿਤੀ 27 ਜਨਵਰੀ ਹੋਵੇਗੀ।
