ਪਾਕਿਸਤਾਨੀ ਫੌਜ ਤੇ ਤਾਲਿਬਾਨ ਵਿਚਾਲੇ ਸਰਹੱਦੀ ਲਾਈਨ ਡੂਰੰਡ ਲਾਈਨ (‘Border line Durand line) ਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ,ਟੀਟੀਪੀ ਦੇ ਅੱਤਵਾਦੀਆਂ ਦੁਆਰਾ 16 ਪਾਕਿਸਤਾਨੀ ਫੌਜ ਦੇ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ, ਪਾਕਿਸਤਾਨੀ ਹਵਾਈ ਫੌਜ ਨੇ ਅਫਗਾਨਿਸਤਾਨ ਦੇ ਪਕਤਿਕਾ ਅਤੇ ਖੋਸਤ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ। ਪਾਕਿਸਤਾਨ ਦੇ ਇਸ ਹਮਲੇ ਵਿੱਚ ਕਰੀਬ 50 ਲੋਕਾਂ ਦੀ ਜਾਨ ਚਲੀ ਗਈ ਸੀ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਟੀਟੀਪੀ (TTP) ਦੇ ਅੱਤਵਾਦੀਆਂ ‘ਤੇ ਹਮਲਾ ਕੀਤਾ ਸੀ।ਇਸ ਹਮਲੇ ਤੋਂ ਗੁੱਸੇ ‘ਚ ਆ ਕੇ ਤਾਲਿਬਾਨ ਨੇ ਡੂਰੰਡ ਲਾਈਨ ਦੇ ਨਾਲ ਪਾਕਿਸਤਾਨੀ ਫੌਜ ਦੀਆਂ ਚੌਕੀਆਂ ‘ਤੇ ਹਮਲਾ ਕਰਕੇ 19 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ 2 ਪਾਕਿਸਤਾਨੀ ਚੌਕੀਆਂ ‘ਤੇ ਕਬਜ਼ਾ ਕਰਨ ਦਾ ਵੀ ਦਾਅਵਾ ਕੀਤਾ ਹੈ।
