ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ,ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੀ ਦਿੱਲੀ ਦੇ ਮੁੱਖ ਮੰਤਰੀ ਨਹੀਂ ਬਣਨਗੇ,ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੱਕ ਪਾਰਟੀ ਦਾ ਕੋਈ ਹੋਰ ਨੇਤਾ ਮੁੱਖ ਮੰਤਰੀ ਬਣ ਜਾਵੇਗਾl
ਆਮ ਆਦਮੀ ਪਾਰਟੀ ਦੇ ਸਮਰਥਕਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਪਾਰਟੀ ਦਾ ਕੋਈ ਹੋਰ ਆਗੂ ਮੁੱਖ ਮੰਤਰੀ ਬਣੇਗਾ,ਕੇਜਰੀਵਾਲ ਨੇ ਕਿਹਾ ਕਿ ਮੈਂ ਅਤੇ ਮਨੀਸ਼ ਸਿਸੋਦੀਆ (Manish Sisodia) ਜਨਤਾ ਵਿਚਕਾਰ ਜਾਵਾਂਗੇ,ਉਨ੍ਹਾਂ ਕਿਹਾ ਕਿ ਮੈਨੂੰ ਕਾਨੂੰਨ ਦੀ ਅਦਾਲਤ ਤੋਂ ਇਨਸਾਫ ਮਿਲਿਆ ਹੈ,ਹੁਣ ਜਨਤਾ ਦੀ ਅਦਾਲਤ ਹੀ ਮੈਨੂੰ ਇਨਸਾਫ ਦੇਵੇਗੀ,ਹੁਣ ਮੈਂ ਦਿੱਲੀ ਵਾਸੀਆਂ ਦੇ ਹੁਕਮਾਂ ‘ਤੇ ਹੀ ਮੁੜ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਾਂਗਾ।