Breaking News: ਕੱਪੜਿਆਂ ਦੇ ਸ਼ੋਅਰੂਮ ਤੇ ਤਾਬੜ-ਤੋੜ ਫਾਇਰਿੰਗ

0 minutes, 0 seconds Read

ਸਥਾਨਕ ਕਸਬੇ ਦੇ ਹੀ ਅੰਦਰਲੇ ਬਾਜ਼ਾਰ ਮਹਿਤਾ ਰੋਡ ‘ਤੇ ਸਥਿਤ ਮਸ਼ਹੂਰ ਦੁਕਾਨ ਬੂਟਾ ਰੇਡੀਮੇਡ ਸਟੋਰ (ਫੈਸ਼ਨ ਫਾਰ ਯੂ) ‘ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਕੀਤੀ ਗਈ ਫਾਈਰਿੰਗ ਨਾਲ ਜਿੱਥੇ ਇੱਕ ਵਾਰ ਮੁੜ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਦੇ ਮਨਾਂ ‘ਚ ਵੀ ਬਹੁਤ ਜ਼ਿਆਦਾ ਸਹਿਮ ਭਰ ਚੁੱਕਾ ਹੈ ਤੇ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਉਪੱਰ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ।

ਅੱਜ ਦੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨ ਮਾਲਕ ਕਮਲ ਸ਼ਰਮਾਂ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਨੇ ਆ ਕੇ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ ਇੰਨੇ ਨੂੰ ਪਲੈਟਿਨਾ ਮੋਟਰਸਾੲਕੀਲ ‘ਤੇ ਸਵਾਰ ਤਿੰਨ ਨੌਜਵਾਨ ਦੁਕਾਨ ਦੇ ਸਾਹਮਣੇ ਰੁੱਕਦੇ ਹਨ ।ਉਨ੍ਹਾਂ ‘ਚੋਂ ਦੋ ਨੌਜਵਾਨ ਉੱਤਰ ਕੇ ਦੁਕਾਨ ਅੱਗੇ ਆਏ ਤੇ ਰਿਵਾਲਵਰ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਜੋ ਕਿ ਦੁਕਾਨ ਸਾਹਮਣੇ ਲੱਗੇ ਸ਼ੀਸ਼ੇ ‘ਤੇ ਲੱਗੀਆਂ। ਇਸਤੋਂ ਬਾਅਦ ਉਕਤ ਨੌਜਵਾਨ ਫਰਾਰ ਹੋ ਜਾਂਦੇ ਹਨ। ਮੂੰਹ ਢੱਕੇ ਹੋਣ ਕਾਰਨ ਹਮਲਾਵਰਾਂ ਦੀ ਕੋਈ ਪਹਿਚਾਣ ਨਹੀਂ ਹੋ ਸਕੀ।ਇਸ ਗੋਲੀਬਾਰੀ ‘ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਆਮ ਦੁਕਾਨਦਾਰ ਉਪੱਰ ਆਏ ਦਿਨ ਹੋ ਰਹੇ ਅਜਿਹੇ ਹਮਲਿਆਂ ਨੇ ਪੂਰੇ ਦੁਕਾਨਦਾਰ ਵਰਗ ਨੂੰ ਡਰ ਦੇ ਮਾਹੌਲ ‘ਚ ਸਮੇਟ ਲਿਆ ਹੈ।

ਇਸ ਮੌਕੇ ਘਟਨਾ ਦਾ ਜ਼ਾਇਜ਼ਾ ਲੈਣ ਪੁੱਜੇ ਡੀ.ਐੱਸ.ਪੀ.ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਕਿਹਾ ਕਿ ਐੱਸ.ਐੱਚ.ਓ. ਅਜੈਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਮਹਿਤਾ ਦੀ ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਚੌਂਕ ਮਹਿਤਾ ਵਿਖੇ ਮਾਸਟਰ ਪੁਸਤਕ ਭੰਡਾਰ ਉਪੱਰ ਫਾਈਰਿੰਗ ਕੀਤੀ ਗਈ ਸੀ,ਜਿਸਦੇ ਦੋਸ਼ੀਆਂ ਨੂੰ ਬੀਤੇਂ ਦਿਨੀਂ ਥਾਣਾ ਮਹਿਤਾ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਸੀ।

Similar Posts

Leave a Reply

Your email address will not be published. Required fields are marked *