ਜਨਮ ਦਿਨ ਮੌਕੇ ਪੁੱਤ ਨੂੰ ਯਾਦ ਭਾਵੁਕ ਹੋਏ ਮਾਤਾ ਚਰਨ ਕੌਰ

0 minutes, 0 seconds Read

ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਦੀ ਯਾਦ ਵਿਚ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ “ਸ਼ੁੱਭ ਪੁੱਤ ਅੱਜ ਮੇਰਾ ਜਨਮਦਿਨ ਹੈ ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ।

ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ। ਪਰ ਅੱਜ ਦੋ ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੋਹਰਾ ਹੋ ਕੇ ਨਿੱਕੇ ਸ਼ੁੱਭ ਦੇ ਰੂਪ ‘ਚ ਪ੍ਰਾਪਤ ਹੋਇਆ, ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫ਼ਲ ਕੀਤਾ। ਪੁੱਤ ਮੈਨੂੰ ਮੇਰੇ ਦੋਵੇਂ ਪੁੱਤਰਾਂ ‘ਤੇ ਮਾਣ ਹੈ।”

ਇਸ ਤੋਂ ਪਹਿਲਾਂ ਮਰਹੂਮ ਗਾਇਕ ਦੇ ਬਾਪੂ ਬਲਕੌਰ ਸਿੰਘ ਨੇ ਪਤਨੀ ਚਰਨ ਕੌਰ ਦੇ ਬਰਥਡੇ ‘ਤੇ ਕੇਕ ਕੱਟਦਿਆਂ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ‘ਚ ਚਰਨ ਕੌਰ ਆਪਣੇ ਨੰਨ੍ਹੇ ਪੁੱਤਰ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਬਾਪੂ ਬਲਕੌਰ ਨੇ ਕੈਪਸ਼ਨ ‘ਚ ਲਿਖਿਆ, ”ਜ਼ਿੰਦਗੀ ਦੇ ਹਰੇਕ ਉਤਾਰ ਚੜ੍ਹਾਅ ‘ਚ ਮੇਰੇ ਤੋਂ ਪਹਿਲਾਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਮਗਾਉਂਦੇ ਰਸਤੇ ‘ਤੇ ਮੇਰਾ ਦੋਸਤ ਮੇਰੀ ਮਾਂ ਤੇ ਇਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ। ਮੈਂ ਆਪ ਨੂੰ ਜਨਮਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ‘ਤੇ ਬਣੀ ਰਹੇ।

Similar Posts

Leave a Reply

Your email address will not be published. Required fields are marked *