ਚੰਡੀਗੜ੍ਹ ਵਿੱਚ 1 ਜੂਨ 2024 ਨੂੰ ਹੋਣ ਵਾਲੀ ਵੋਟਿੰਗ ਲਈ 614 ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ

0 minutes, 3 seconds Read

ਚੰਡੀਗੜ੍ਹ ਵਿੱਚ 1 ਜੂਨ 2024 ਨੂੰ ਹੋਣ ਵਾਲੀ ਵੋਟਿੰਗ ਲਈ 614 ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਹਨ ਤਾਂ ਜੋ ਵੋਟਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਹਰੇਕ ਪੋਲਿੰਗ ਸਟੇਸ਼ਨ ‘ਤੇ ਪੀਣ ਵਾਲਾ ਪਾਣੀ, ਪਹੁੰਚ ਲਈ ਰੈਂਪ, ਪਖਾਨੇ, ਛਾਂਦਾਰ ਖੇਤਰ, ਵ੍ਹੀਲਚੇਅਰ ਅਤੇ ਵੋਟਰ ਸਹਾਇਤਾ ਬੂਥ ਵਰਗੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਹੋਣਗੀਆਂ। ਇਨ੍ਹਾਂ ਵਿੱਚੋਂ 55 ਮਾਡਲ ਪੋਲਿੰਗ ਸਟੇਸ਼ਨਾਂ ਨੂੰ ਪ੍ਰੀਮੀਅਮ ਸਹੂਲਤਾਂ ਜਿਵੇਂ ਕਿ ਰੈੱਡ ਕਾਰਪੇਟ ਐਂਟਰੀ ਤੇ ਵੇਟਿੰਗ ਹਾਲ ਮੁਹੱਈਆ ਕਰਵਾਉਣ ਲਈ ਨਾਮਜ਼ਦ ਕੀਤਾ ਗਿਆ ਹੈ।

ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਪੂਰੀ ਤਰ੍ਹਾਂ ਔਰਤਾਂ, ਅਪਾਹਜ ਵਿਅਕਤੀਆਂ ਤੇ ਨੌਜਵਾਨਾਂ ਦੁਆਰਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪ੍ਰਸਿੱਧ ਥੀਮ ਨੂੰ ਦਰਸਾਉਣ ਵਾਲੇ ਪੰਜ ਥੀਮ-ਅਧਾਰਿਤ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ, ਜੋ ਵੋਟਿੰਗ ਅਨੁਭਵ ਨੂੰ ਵਿਲੱਖਣ ਛੋਹ ਪ੍ਰਦਾਨ ਕਰਨਗੇ। ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਦੇ ਚਾਹਵਾਨ ਲੋਕ ਵੋਟਰ ਹੈਲਪਲਾਈਨ ਐਪ, Voters.eci.gov.in ਜਾਂ ਨਜ਼ਦੀਕੀ BLO ਜਾਂ AERO ‘ਤੇ ਜਾ ਸਕਦੇ ਹਨ। ਤੁਸੀਂ ਦਫ਼ਤਰ ਰਾਹੀਂ ਆਨਲਾਈਨ ਫਾਰਮ (Online Form) ਜਮ੍ਹਾਂ ਕਰ ਸਕਦੇ ਹੋ। ਨਵੇਂ ਵੋਟਰਾਂ ਲਈ ਰਜਿਸਟ੍ਰੇਸ਼ਨ ਲਈ ਫਾਰਮ-6 ਜਮ੍ਹਾ ਕਰਨ ਦੀ ਆਖਰੀ ਮਿਤੀ 4 ਮਈ, 2024 ਹੈ। ਕਿਸੇ ਵੀ ਚੋਣ ਸਬੰਧੀ ਸਵਾਲ ਜਾਂ ਸਹਾਇਤਾ ਲਈ, ਨਾਗਰਿਕਾਂ ਨੂੰ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ‘ਤੇ ਡਾਇਲ ਕਰਨ ਦੀ ਅਪੀਲ ਕੀਤੀ ਗਈ ਹੈ।

Similar Posts

Leave a Reply

Your email address will not be published. Required fields are marked *