ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ‘ਤੇ ਹਮਲੇ ਦਾ ਮਾਮਲਾ ਹੁਣ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਕ੍ਰਾਈਮ ਬ੍ਰਾਂਚ ਵੱਲੋਂ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰਦਿਆਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਉਹੀ ਤਿੰਨ ਵਿਅਕਤੀ ਹਨ, ਜਿਨ੍ਹਾਂ ਨੇ ਸਥਾਨਕ ਪੱਧਰ ‘ਤੇ ਗੋਲੀ ਚਲਾਉਣ ਵਾਲਿਆਂ ਦੀ ਮਦਦ ਕੀਤੀ ਸੀ।
ਸਲਮਾਨ ਖਾਨ ਦੇ ਘਰ ਦੀ ਰੇਕੀ ਸ਼ੂਟਰਾਂ ਦੇ ਹੋਰ ਸਾਥੀਆਂ ਨੇ ਕੀਤੀ ਸੀ। ਜਿਸ ਦੀ ਜਾਣਕਾਰੀ ਸ਼ੂਟਰਾਂ ਨੂੰ ਦਿੱਤੀ ਗਈ ਸੀ ਤਾਂ ਜੋ ਰੇਕੀ ਦੌਰਾਨ ਸ਼ੂਟਰ ਨਾ ਫੜੇ ਜਾਣ। ਇਸ ਤੋਂ ਬਾਅਦ ਯੋਜਨਾ ਅਨੁਸਾਰ ਸਵੇਰੇ ਕਰੀਬ 5 ਵਜੇ ਗੋਲੀਬਾਰੀ ਸ਼ੁਰੂ ਹੋ ਗਈ। ਹਮਲਾਵਰਾਂ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਬਾਈਕ ਤੋਂ ਪੰਜ ਗੋਲੀਆਂ ਚਲਾਈਆਂ। ਜਿਨ੍ਹਾਂ ‘ਚੋਂ ਦੋ ਗਲੈਕਸੀ ਅਪਾਰਟਮੈਂਟ ਦੀ ਕੰਧ ‘ਤੇ ਲੱਗੀਆਂ ਅਤੇ ਬਾਕੀ ਤਿੰਨ ਗੋਲੀਆਂ ਸੜਕ ‘ਤੇ ਹੀ ਚਲਾਈਆਂ ਗਈਆਂ।