ਉੱਤਰਾਖੰਡ ਜਿਲ੍ਹੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿੱਚ ਚੱਲ ਰਹੀ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਦਾ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਜਦੋਂ ਨਿਤਨੇਮ ਤੋਂ ਬਾਅਦ ਬਾਬਾ ਤਰਸੇਮ ਸਿੰਘ ਆਪਣੇ ਸੇਵਕਾਂ ਨਾਲ ਗੁਰਦੁਆਰਾ ਕੰਪਲੈਕਸ ਦੇ ਨੇੜੇ ਸੈਰ ਕਰ ਰਹੇ ਸਨ । ਇਸ ਕਤਲ ਤੋਂ ਬਾਅਦ ਸਿੱਖ ਕੌਮ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉੱਥੇ ਹੀ ਡੀ.ਜੀ.ਪੀ. ਉੱਤਰਾਖੰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਨਾਕਾਬੰਦੀ ਕਰ ਦਿੱਤੀ ਤੇ ਪੁਲਿਸ ਹਰ ਇੱਕ ਪਹਿਲੂ ਤੋਂ ਜਾਂਚ ਕਰ ਰਹੀ ਹੈ।