ਸੰਸਦ ਲੋਕਸਭਾ ‘ਚ ਘੁਸੇ ਦੋ ਨੌਜਵਾਨ- ਸੁਰੱਖਿਆ ਵਿੱਚ ਵੱਡੀ ਢਿੱਲ

0 minutes, 0 seconds Read

ਸੰਸਦ ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਸੀ ਅਤੇ ਸਦਨ ਵਿੱਚ ਦੋ ਲੋਕਾਂ ਨੇ ਗੈਲਰੀ ਤੋਂ ਅਚਾਨਕ ਹੇਠਾਂ ਛਾਲ ਮਾਰ ਦਿੱਤੀ। ਉਸ ਸਮੇਂ ਲੋਕ ਸਭਾ ‘ਚ ਭਾਜਪਾ ਦੇ ਸੰਸਦ ਮੈਂਬਰ ਸਵਗੇਨ ਮੁਰਮੂ ਆਪਣਾ ਭਾਸਣ ਦੇ ਰਹੇ ਸਨ। ਨੌਜਵਾਨਾਂ ਨੇ ਆਪਣੀ ਜੁੱਤੀ ਵਿੱਚ ਕਲਰ ਸਮੋਕ ਕਿਸਮ ਦੀ ਕੋਈ ਚੀਜ਼ ਛੁਪਾ ਰੱਖੀ ਸੀ।

ਉਹ ਸਦਨ ਦੇ ਬੈਂਚਾਂ ‘ਤੇ ਛਾਲਾਂ ਮਾਰਨ ਲੱਗ ਪਏ ਅਤੇ ਇਸ ਦੌਰਾਨ ਸਦਨ ‘ਚ ਪੀਲੀ ਗੈਸ ਫੈਲਣ ਲੱਗੀ। ਸਾਰੇ ਲੋਕਸਭਾ ਵਿੱਚ ਹਫੜਾ-ਦਫੜੀ ਮੱਚ ਗਈ। ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਉਸ ਨੂੰ ਫੜ ਲਿਆ। ਕਈਆਂ ਨੇ ਉਸਨੂੰ ਕੁੱਟਿਆ ਵੀ। ਇਸ ਤੋਂ ਬਾਅਦ ਉਸ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸੰਸਦ ‘ਤੇ ਹਮਲੇ ਦੀ ਧਮਕੀ ਦਿੱਤੀ ਸੀ। ਉਦੋਂ ਤੋਂ ਦਿੱਲੀ ਪੁਲਿਸ ਚੌਕਸ ਸੀ। ਅਮਰੀਕਾ ‘ਚ ਰਹਿਣ ਵਾਲੇ ਪੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ- ਅਸੀਂ ਸੰਸਦ ‘ਤੇ ਹਮਲੇ ਦੀ ਬਰਸੀ ‘ਤੇ ਯਾਨੀ 13 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਸੰਸਦ ਦੀ ਨੀਂਹ ਹਿਲਾ ਦਿਆਂਗੇ। ਪੰਨੂ ਨੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਪੋਸਟਰ ਜਾਰੀ ਕੀਤਾ ਸੀ।

ਪੰਨੂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਸੀ – ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਦੋਂ ਸੰਸਦ ਦਾ ਸੈਸ਼ਨ ਚੱਲਦਾ ਹੈ, ਅਸੀਂ ਹਾਈ ਅਲਰਟ ‘ਤੇ ਰਹਿੰਦੇ ਹਾਂ ਤਾਂ ਜੋ ਕੋਈ ਵੀ ਗੜਬੜ ਨਾ ਕਰ ਸਕੇ।

DailyUpdates24

Similar Posts

Leave a Reply

Your email address will not be published. Required fields are marked *