ਅੰਮ੍ਰਿਤਸਰ ਵਿਖੇ 24 ਜਨਵਰੀ ਨੂੰ ਲੱਗੇਗਾ ਮੈਗਾ ਪਲੇਸਮੈਂਟ ਕੈਂਪ

0 minutes, 0 seconds Read

ਪੰਜਾਬ ਸਰਕਾਰ ਵੱਲੋਂ ਘਰ—ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ—ਰੋਜਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਡਿਪਟੀ ਡਾਇਰੈਕਟਰ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ 24 ਜਨਵਰੀ 2024 ਨੂੰ ਹਿੰਦੂ ਕਾਲਜ ਦੇ ਸਹਿਯੋਗ ਨਾਲ ਇੱਕ ਮੈਗਾ ਪਲੇਸਮੈਂਟ ਡਰਾਇਵ  ਹਿੰਦੂ ਕਾਲਜ, ਢਾਬ ਖਟੀਕਾਂ, ਬੇਰੀ ਗੇਟ, ਅੰਮ੍ਰਿਤਸਰ ਵਿਖੇ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਕੀਤੀ ਜਾ ਰਹੀ ਹੈੇ।

ਇਸ ਪਲੇਸਮੈਂਟ ਡਰਾਇਵ ਵਿਚ ਸਵਾਨੀ, ਅਪੋਲੋ, ਪ੍ਰਮੇਰਿਕਾ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, .ਐਚ.ਡੀ.ਐਫ.ਸੀ. ਲਾਈਫ, ਆਰੀਅਨ ਹੋਡਾ, ਵੈਬਰਜ਼, ਐਸ.ਬੀ.ਆਈ ਕਾਰਡ, ਅਤੇ ਫਲਿੱਪਕਾਰਟ ਆਦਿ ਕੰਪਨੀਆ ਵੱਲੋਂ ਭਾਗ ਲਿਆ ਜਾਣਾ ਹੈ।

ਇਸ ਪਲੇਸਮੈਂਟ ਡਰਾਇਵ ਵਿਚ 12ਵੀਂ, ਆਈ.ਟੀ.ਆਈ, ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਫਰੇਸ਼ਰ ਅਤੇ ਹੋਰ ਯੋਗ  ਉਮੀਦਵਾਰ ਭਾਗ ਲੈ ਸਕਦੇ ਹਨ।  ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਟੈਲੀਗ੍ਰਾਮ ਚੈਨਲ DBEE Amritsar ਅਤੇ ਮੋਬਾਇਲ ਨੰ. 9915789068 ਉਪਰ ਅਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

DailyUpdates24

Similar Posts

Leave a Reply

Your email address will not be published. Required fields are marked *