ਹੁਣ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਵੀ ਮੁਫ਼ਤ ਦਰਸ਼ਨ ਕਰਵਾਏਗੀ ਭਗਵੰਤ ਮਾਨ ਸਰਕਾਰ- ਕੇਜਰੀਵਾਲ

author
0 minutes, 6 seconds Read

ਨਵੀਂ ਦਿੱਲੀ/ਪੰਜਾਬ, 14 ਜੂਨ

ਪੰਜਾਬ ਦੀ ਭਗਵੰਤ ਮਾਨ ਸਰਕਾਰ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਵੀ ਮੁਫ਼ਤ ਦਰਸ਼ਨ ਕਰਵਾਏਗੀ। ਹੁਣ ਤੱਕ ਭਗਵੰਤ ਮਾਨ ਸਰਕਾਰ ਦਰਬਾਰ ਸਾਹਿਬ-ਦੁਰਗਿਆਣਾ ਮੰਦਿਰ ਤੇ ਬਾਲਮੀਕਿ ਮੰਦਿਰ ਅਤੇ ਅਨੰਦਪੁਰ ਸਾਹਿਬ-ਨੈਣਾ ਦੇਵੀ ਮੰਦਿਰ ਦੇ ਹੀ ਦਰਸ਼ਨ ਕਰਵਾ ਰਹੀ ਸੀ। ਪਰ ਸ਼ਰਧਾਲੂਆਂ ਦੀ ਭਾਰੀ ਮੰਗ ‘ਤੇ ਸਰਕਾਰ ਨੇ ਤਿੰਨ ਨਵੇਂ ਰੂਟਾਂ ‘ਤੇ ਸਥਿਤ ਇਨ੍ਹਾਂ ਤੀਰਥ ਅਸਥਾਨਾਂ ‘ਤੇ ਵੀ ਆਪਣੇ ਖਰਚੇ ‘ਤੇ ਸ਼ਰਧਾਲੂਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਜਲੰਧਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਹੁਤ ਧੂਮ-ਧਾਮ, ਆਦਰ ਅਤੇ ਸਤਿਕਾਰ ਨਾਲ ਮਨਾਇਆ। ਹੁਣ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਵੀ ਬਹੁਤ ਵਧੀਆ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਮਾਂ ਕਾਲੀ ਦਾ ਪ੍ਰਸਿੱਧ ਮੰਦਿਰ ਹੈ। ਲੋਕਾਂ ਦੀ ਉਸ ਵਿੱਚ ਬਹੁਤ ਸ਼ਰਧਾ ਅਤੇ ਮਾਨਤਾ ਹੈ। ਉੱਥੇ ਪੂਰੇ ਉੱਤਰੀ ਭਾਰਤ ਤੋਂ ਲੋਕ ਆਪਣੀਆਂ ਮਨੋਕਾਮਨਾਵਾਂ ਅਤੇ ਦੁੱਖ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਮਾਂ ਪੂਰੀ ਕਰਦੀ ਹੈ ਅਤੇ ਉਨ੍ਹਾਂ ਦੇ ਦੁੱਖ ਦੂਰ ਕਰਦੀ ਹੈ। 85 ਕਰੋੜ ਰੁਪਏ ਦੀ ਲਾਗਤ ਨਾਲ ਉਸ ਮੰਦਿਰ ਦਾ ਪੂਰਾ ਨਵੀਨੀਕਰਨ ਅਤੇ ਵਿਕਾਸ ਕੀਤਾ ਜਾ ਰਿਹਾ ਹੈ। ਸਤੰਬਰ ਵਿੱਚ ਇਹ ਬਣ ਕੇ ਤਿਆਰ ਹੋ ਜਾਵੇਗਾ। ਮੇਰੀ ਅਪੀਲ ਹੈ ਕਿ ਬਣਨ ਤੋਂ ਬਾਅਦ ਪੰਜਾਬ ਦੇ ਲੋਕ ਇੱਕ ਵਾਰ ਮੰਦਿਰ ਜਾ ਕੇ ਮਾਂ ਕਾਲੀ ਦੇ ਦਰਸ਼ਨ ਜ਼ਰੂਰ ਕਰਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਬਹੁਤ ਸਾਰੀਆਂ ਤੀਰਥ ਯਾਤਰਾਵਾਂ ਦਾ ਵੀ ਆਯੋਜਨ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਵੋਲਵੋ ਬੱਸਾਂ ਲਈਆਂ ਹਨ। ਅਜੇ ਤੀਰਥ ਯਾਤਰਾ ਦੇ ਦੋ ਰੂਟ ਚੱਲ ਰਹੇ ਹਨ। ਇੱਕ ਰੂਟ ‘ਤੇ ਦਰਬਾਰ ਸਾਹਿਬ-ਦੁਰਗਿਆਣਾ ਮੰਦਿਰ ਅਤੇ ਵਾਲਮੀਕਿ ਮੰਦਿਰ ਦੇ ਦਰਸ਼ਨ ਕਰਵਾਏ ਜਾਂਦੇ ਹਨ। ਦੂਜੇ ਰੂਟ ‘ਤੇ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਜਾਂਦੇ ਹਨ। ਹੁਣ ਤਿੰਨ ਰੂਟ ਹੋਰ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਸ਼ਾਮਲ ਹਨ। ਇਨ੍ਹਾਂ ਤੀਰਥ ਯਾਤਰਾਵਾਂ ਦਾ ਪੂਰਾ ਖਰਚਾ ਸਰਕਾਰ ਖੁਦ ਚੁੱਕ ਰਹੀ ਹੈ। ਜੋ ਲੋਕ ਵੀ ਇੱਛੁਕ ਹਨ, ਉਹ ਜ਼ਰੂਰ ਜਾਣ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜੁਲਾਈ ਦੇ ਅਖੀਰ ਤੋਂ ਸਰਕਾਰ ਪੂਰੇ ਪੰਜਾਬ ਵਿੱਚ ‘ਹੇ ਰਾਮ!’ ਨਾਟਕ ਕਰਵਾ ਰਹੀ ਹੈ। ਆਸ਼ੂਤੋਸ਼ ਰਾਣਾ ਦੇ ਇਸ ਨਾਟਕ ‘ਹੇ ਰਾਮ’ ਵਿੱਚ ਰਾਮਾਇਣ ਦੇ ਕਈ ਪ੍ਰਸੰਗ ਹਨ ਅਤੇ ਰਾਮ ਤੇ ਰਾਵਣ ਦੇ ਵਿਚਕਾਰ ਦੀਆਂ ਕਈ ਦਿਲਚਸਪ ਗੱਲਬਾਤਾਂ ਦਿਖਾਈਆਂ ਗਈਆਂ ਹਨ। ਮੈਂ ਵੀ ਦਿੱਲੀ ਵਿੱਚ ਇਹ ਨਾਟਕ ਦੇਖਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦੇਖਿਆ ਹੈ। ਦਿੱਲੀ ਵਿੱਚ ਇਸ ਦੀ ਟਿਕਟ 8,000 ਰੁਪਏ ਦੀ ਹੁੰਦੀ ਸੀ, ਪਰ ਪੰਜਾਬ ਦੇ ਲੋਕਾਂ ਲਈ ਅਸੀਂ ਇਸ ਨੂੰ ਬਿਲਕੁਲ ਮੁਫ਼ਤ ਕੀਤਾ ਹੈ। ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੇ ਕਈ ਮੰਚਨ ਕਰਵਾਏ ਜਾਣਗੇ। ਜਦੋਂ ਇਹ ਤੁਹਾਡੇ ਸ਼ਹਿਰ ਵਿੱਚ ਆਵੇ, ਤਾਂ ਇਸ ਨੂੰ ਬਿਲਕੁਲ ਮਿਸ ਨਾ ਕਰਿਓ। ਇਹ ਸਾਢੇ ਤਿੰਨ ਘੰਟੇ ਦਾ ਬਹੁਤ ਹੀ ਸ਼ਾਨਦਾਰ ਨਾਟਕ ਹੈ, ਜੋ ਜੁਲਾਈ ਦੇ ਅਖੀਰ ਤੋਂ ਸ਼ੁਰੂ ਕਰਵਾਇਆ ਜਾਵੇਗਾ।

Similar Posts

Leave a Reply

Your email address will not be published. Required fields are marked *