26 ਜਨਵਰੀ ਦੀ ਪਰੇਡ ‘ਚ ਇਸ ਸਾਲ ਮਾਹਿਰਾਂ ਦੀ ਕਮੇਟੀ ਨੇ ਦਿੱਲੀ ਦੀ ਝਾਕੀ ਦੇ ਥੀਮ ਨੂੰ ਰੱਦ ਕਰ ਦਿੱਤਾ ਹੈ,ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਦਿੱਤੀ ਗਈ ਹੈ,ਇਸ ਤੋਂ ਇਲਾਵਾ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਵੀ ਨਾ ਮਨਜ਼ੂਰ ਕੀਤੀਆਂ ਗਈਆਂ ਹਨ,ਉਥੇ ਹੀ ਇਸ ਵਾਰ ਗੁਜਰਾਤ, ਯੂਪੀ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਝਾਕੀਆਂ ਵੀ 26 ਜਨਵਰੀ ਦੀ ਪਰੇਡ ਵਿਚ ਹਿੱਸਾ ਲੈਣਗੀਆਂ, ਹਾਲਾਂਕਿ, ਦੇਸ਼ ਦੇ 76ਵੇਂ ਗਣਤੰਤਰ ਦਿਵਸ ਪਰੇਡ (76th Republic Day Parade) ਦੌਰਾਨ ਆਮ ਆਦਮੀ ਸ਼ਾਸਤ ਰਾਜ ਪੰਜਾਬ ਸਮੇਤ 15 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਰਸੇ, ਇਤਿਹਾਸ ਅਤੇ ਵਰਤਮਾਨ ਨਾਲ ਸਜੀ ਰੰਗੀਨ ਝਾਕੀ ਨੂੰ ਕਰਤੱਵਿਆ ਪੱਥ ’ਤੇ ਦੇਖਿਆ ਜਾਵੇਗਾ।
