ਹੁਣ ਅਮਰੀਕਾ ਵਿਚ ਜੰਮੇ ਨਾਗਰਿਕ ਨਹੀਂ ਹੋ ਸਕਣਗੇ ਪੱਕੇ- ਟਰੰਪ

0 minutes, 4 seconds Read

ਆਮ ਤੌਰ ਉਤੇ ਅਮਰੀਕਾ ਵਿਚ ਪੈਦਾ ਹੋਏ ਲੋਕ ਆਪਣੇ ਆਪ ਹੀ ਅਮਰੀਕੀ ਨਾਗਰਿਕ (American Citizen) ਬਣ ਜਾਂਦੇ ਹਨ, ਪਰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਇਸ ਕਾਨੂੰਨ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੇ ਹਨ,ਇਸ ਨਾਲ ਅਮਰੀਕਾ ਵਿਚ ਪੈਦਾ ਹੋਏ ਲੱਖਾਂ ਭਾਰਤੀਆਂ ਨੂੰ ਨੁਕਸਾਨ ਹੋਵੇਗਾ,ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਾਪਸੀ ਦੀ ਤਿਆਰੀ ਕਰ ਰਹੇ ਹਨ,ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ (Immigration Policy) ਦਾ ਸਭ ਤੋਂ ਵਿਵਾਦਪੂਰਨ ਪਹਿਲੂ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦਾ ਵਾਅਦਾ ਹੈ।

ਇਹ ਲੰਬੇ ਸਮੇਂ ਤੋਂ ਚੱਲ ਰਿਹਾ ਕਾਨੂੰਨ ਅਮਰੀਕੀ ਸੰਵਿਧਾਨ (Law US Constitution) ਦੀ 14ਵੀਂ ਸੋਧ ਰਾਹੀਂ ਬਣਾਇਆ ਗਿਆ ਸੀ, ਇਹ ਪਿਛਲੇ 150 ਸਾਲਾਂ ਤੋਂ ਅਮਰੀਕੀ ਨਾਗਰਿਕਤਾ ਕਾਨੂੰਨ ਦਾ ਅਹਿਮ ਹਿੱਸਾ ਰਿਹਾ ਹੈ,ਹਾਲ ਹੀ ਵਿਚ ਇਕ ਐਨਬੀਸੀ ਇੰਟਰਵਿਊ (NBC Interview) ਵਿੱਚ, ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕਰਨਾ ਪਵੇਗਾ, ਹਾਲਾਂਕਿ ਇਹ ਕਰਨਾ ਬਹੁਤ ਮੁਸ਼ਕਲ ਕੰਮ ਹੈ।” ਪਰ ਤੁਹਾਡੇ ਕੋਲ ਨਿਯਮ ਅਤੇ ਕਾਨੂੰਨ ਹਨ,ਉਹ (ਗੈਰ-ਕਾਨੂੰਨੀ ਪਰਵਾਸੀ) ਗੈਰ-ਕਾਨੂੰਨੀ ਢੰਗ ਨਾਲ ਆਏ ਹਨ। “ਤੁਸੀਂ ਜਾਣਦੇ ਹੋ, ਜਿਨ੍ਹਾਂ ਲੋਕਾਂ ਨੇ ਬਹੁਤ ਬੇਇਨਸਾਫ਼ੀ ਝੱਲੀ ਹੈ, ਉਹ ਲੋਕ ਹਨ ਜੋ ਦੇਸ਼ ਵਿੱਚ ਆਉਣ ਲਈ 10 ਸਾਲਾਂ ਤੋਂ ਲਾਈਨ ਵਿੱਚ ਖੜ੍ਹੇ ਹਨ।”

Similar Posts

Leave a Reply

Your email address will not be published. Required fields are marked *