ਤਿੰਨ ਦਿਨ ਹਰਿਆਣਾ ਦੇ ਮੁੱਖ ਸਕੱਤਰ ਰਹੇ ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਰਸਤੋਗੀ (IAS officer Anurag Rastogi) ਉੱਤੇ ਸਰਕਾਰ ਨੇ ਇੱਕ ਵਾਰ ਫਿਰ ਭਰੋਸਾ ਜਤਾਇਆ ਹੈ। 1990 ਬੈਚ ਦੇ ਅਨੁਰਾਗ ਰਸਤੋਗੀ ਨੂੰ ਹਰਿਆਣਾ ਦਾ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ।ਅਨੁਰਾਗ ਰਸਤੋਗੀ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਜੋਂ ਵੀ ਕੰਮ ਕਰਦੇ ਰਹਿਣਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਦੇ ਨਾਲ ਅਨੁਰਾਗ ਰਸਤੋਗੀ ਫਿਲਹਾਲ ਬਜਟ ਬਣਾਉਣ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। ਸਰਕਾਰ ਨੇ ਅਧਿਕਾਰੀਆਂ ਦੀ ਸੀਨੀਆਰਤਾ ਦੀ ਬਜਾਏ ਅਨੁਰਾਗ ਰਸਤੋਗੀ ਦੇ ਤਜ਼ਰਬੇ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ।1990 ਬੈਚ ਦੇ ਪੰਜ ਆਈਏਐਸ ਅਧਿਕਾਰੀ ਸੂਬੇ ਦੇ ਮੁੱਖ ਸਕੱਤਰ ਬਣਨ ਦੀ ਦੌੜ ਵਿੱਚ ਸਨ। ਇਨ੍ਹਾਂ ਵਿੱਚੋਂ ਸਭ ਤੋਂ ਸੀਨੀਅਰ ਸੁਧੀਰ ਰਾਜਪਾਲ ਅਤੇ ਡਾ: ਸੁਮਿਤਾ ਮਿਸ਼ਰਾ ਹਨ। ਸੁਮਿਤਾ ਮਿਸ਼ਰਾ ਇਸ ਵੇਲੇ ਰਾਜ ਦੇ ਗ੍ਰਹਿ ਸਕੱਤਰ ਹਨ, ਜਦਕਿ ਸੁਧੀਰ ਰਾਜਪਾਲ ਕੋਲ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਹੈ।